‘ਦਿ ਕਸ਼ਮੀਰ ਫਾਈਲਜ਼’ ਦੇ ਆਸਕਰ 2023 ‘ਚੋਂ ਬਾਹਰ ਹੋਣ ‘ਤੇ ਬੋਲੇ ਅਨੁਪਮ ਖੇਰ

ਮੁੰਬਈ : ਹਾਲ ਹੀ ‘ਚ ਸਾਲ 2023 ਲਈ ਆਸਕਰ ਨਾਮਜ਼ਦਗੀ ਦਾ ਐਲਾਨ ਕੀਤਾ ਗਿਆ ਸੀ। ਫ਼ਿਲਮ ‘ਆਰ. ਆਰ. ਆਰ.’ ਦੇ ‘ਨਾਟੂ ਨਾਟੂ’ ਨੇ ‘ਬੈਸਟ ਓਰੀਜਨਲ ਗੀਤ’ ਸ਼੍ਰੇਣੀ ‘ਚ ਨਾਮਜ਼ਦਗੀ ਹਾਸਲ ਕਰਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਐੱਮ. ਐੱਮ. ਕੀਰਵਾਨੀ ਦੀ ਰਚਨਾ ਨੇ ਇਸੇ ਸ਼੍ਰੇਣੀ ‘ਚ ਗੋਲਡਨ ਗਲੋਬ ਐਵਾਰਡ ਜਿੱਤਿਆ ਸੀ। ਅਦਾਕਾਰ ਅਨੁਪਮ ਖੇਰ ਨੇ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਆਸਕਰ 2023 ਲਈ ਨਾਮਜ਼ਦ ਨਾ ਕੀਤੇ ਜਾਣ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਇਕ ਇੰਟਰਵਿਊ ਦੌਰਾਨ ਅਨੁਪਮ ਖੇਰ ਨੇ ਵਿਵੇਕ ਅਗਨੀਹੋਤਰੀ ਦੀ ‘ਦਿ ਕਸ਼ਮੀਰ ਫਾਈਲਜ਼’ ਨੂੰ ਆਸਕਰ ਨਾਮਜ਼ਦਗੀ ਨਾ ਮਿਲਣ ‘ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ, “ਆਰ. ਆਰ. ਆਰ. ਨੇ ਕ੍ਰਿਟਿਕਸ ਚੁਆਇਸ ਐਵਾਰਡ ਜਿੱਤਿਆ ਅਤੇ ‘ਆਰ. ਆਰ. ਆਰ.’ ਨੇ ਗੋਲਡਨ ਗਲੋਬ ਜਿੱਤਿਆ।”  ‘ਬੈਸਟ ਓਰੀਜਨਲ ਗੀਤ’ ਲਈ ਪੁਰਸਕਾਰ, ਇਹ ਭਾਰਤੀ ਸਿਨੇਮਾ ਲਈ ਸਭ ਤੋਂ ਵੱਡੀ ਕਾਮਯਾਬੀ ਹੈ। ਸਾਨੂੰ ਕਿਉਂ ਨਹੀਂ ਮਨਾਉਣਾ ਚਾਹੀਦਾ? ਇਸ ਲਈ, ਯਕੀਨੀ ਤੌਰ ‘ਤੇ ‘ਦਿ ਕਸ਼ਮੀਰ ਫਾਈਲਜ਼’ ਨਾਲ ਕੋਈ ਸਮੱਸਿਆ ਹੈ। ਮੈਂ ਪਹਿਲਾ ਵਿਅਕਤੀ ਹਾਂ, ਜਿਸ ਨੇ ਇਸ ਤਰ੍ਹਾਂ ਦੇ ਟਵੀਟ ਕੀਤੇ, ਕਿਉਂਕਿ ਮੈਂ ਸੱਚਮੁੱਚ ਸੋਚਿਆ ‘ਵਾਹ ਨਾਟੂ ਨਾਟੂ ਗੀਤ, ਸਾਰੀ ਦੁਨੀਆ ਇਸ ‘ਤੇ ਨੱਚ ਰਹੀ ਹੈ।”

ਅਨੁਪਮ ਖੇਰ ਨੇ ਅੱਗੇ ਕਿਹਾ, “ਕਿਉਂਕਿ ਹੁਣ ਤੱਕ ਉਨ੍ਹਾਂ ਨੇ ਜਿੰਨੀਆਂ ਵੀ ਫ਼ਿਲਮਾਂ ਨੂੰ ਸਵੀਕਾਰ ਕੀਤਾ ਹੈ, ਉਹ ਭਾਰਤੀਆਂ ਦੀ ਗਰੀਬੀ ਬਾਰੇ ਸੀ, ਕਿਸੇ ਵਿਦੇਸ਼ੀ ਬਾਰੇ ਜਿਨ੍ਹਾਂ ਨੇ ਕੋਈ ਫ਼ਿਲਮ ਬਣਾਈ ਸੀ, ਭਾਵੇਂ ਇਹ ਰਿਚਰਡ ਐਟਨਬਰੋ ਜਾਂ ਡੈਨੀ ਬੋਇਲ ਵਰਗੇ ਭਾਰਤੀਆਂ ਬਾਰੇ ਸੀ। ਇਹ ਪਹਿਲੀ ਵਾਰ ਹੈ ਕਿ ਕੋਈ ਹਿੰਦੁਸਤਾਨੀ ਫ਼ਿਲਮ ਜਾਂ ਤੇਲਗੂ ਫ਼ਿਲਮ ਜਾਂ ਕੋਈ ਭਾਰਤੀ ਫ਼ਿਲਮ ਸਿਨੇਮਾ ਦੀ ਮੁੱਖ ਧਾਰਾ ‘ਚ ਆਈ ਹੈ। ਸਾਲ 2022 ‘ਚ ਜਦੋਂ ਕਈ ਬਾਲੀਵੁੱਡ ਫ਼ਿਲਮਾਂ ਸਿਨੇਮਾਘਰਾਂ ‘ਚ ਸੰਘਰਸ਼ ਕਰ ਰਹੀਆਂ ਸਨ, ‘ਦਿ ਕਸ਼ਮੀਰ ਫਾਈਲਜ਼’ ਰਿਲੀਜ਼ ਹੋਈ ਸੀ ਅਤੇ ਕਿਸੇ ਨੂੰ ਉਮੀਦ ਨਹੀਂ ਸੀ ਕਿ ਇਹ ਬਾਕਸ ਆਫਿਸ ‘ਤੇ ਇੰਨੀ ਵੱਡੀ ਹਿੱਟ ਹੋਵੇਗੀ। ਫ਼ਿਲਮ ‘ਚ ਅਨੁਪਮ ਖੇਰ ਤੋਂ ਇਲਾਵਾ ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਅਤੇ ਦਰਸ਼ਨ ਕੁਮਾਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਹ ਫ਼ਿਲਮ ਕਸ਼ਮੀਰ ‘ਚ ਕਸ਼ਮੀਰੀ ਪੰਡਿਤਾਂ ਦੇ ਕੂਚ ‘ਤੇ ਆਧਾਰਿਤ ਸੀ ਅਤੇ ਇਸ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ।

Add a Comment

Your email address will not be published. Required fields are marked *