ਜਬਰਨ ਵਸੂਲੀ ਦੇ ਮਾਮਲੇ ’ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਮੰਦਰ ਪਹੁੰਚੀ ਜੈਕਲੀਨ, ਸਧਾਰਨ ਲੁੱਕ ’ਚ ਆਈ ਨਜ਼ਰ

ਬਾਲੀਵੁੱਡ – ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਨਾਂ ਜੁੜਨ ਤੋਂ ਬਾਅਦ ਕਾਫ਼ੀ ਸੁਰਖੀਆਂ ’ਚ ਆਈ ਹੈ। ਹਾਲ ਹੀ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਦਾਕਾਰਾ ਨੂੰ 215 ਕਰੋੜ ਰੁਪਏ ਦੀ ਫ਼ਿਰੌਤੀ ਮਾਮਲੇ ’ਚ ਦੋਸ਼ੀ ਬਣਾਇਆ ਹੈ। ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ  ਜੈਕਲੀਨ ਨੂੰ ਸੋਮਵਾਰ ਨੂੰ ਮੁੰਬਈ ਦੇ ਜੁਹੂ ਸਥਿਤ ਮੁਕਤੇਸ਼ਵਰ ਮੰਦਰ ‘ਚ ਦੇਖਿਆ ਗਿਆ, ਜਿੱਥੋਂ ਅਦਾਕਾਰਾ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ ’ਚ ਲੁੱਕ ਦੀ ਗੱਲ ਕਰੀਏ ਤਾਂ ਮੰਦਰ ’ਚ ਅਦਾਕਾਰਾ ਗਲੈਮਰਸ ਤੋਂ ਦੂਰ ਕਾਫ਼ੀ ਸਧਾਰਨ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਸ ਦੌਰਾਨ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਸਿਰ ’ਤੇ ਦੁਪੱਟਾ ਲਿਆ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਚਿਹਰੇ ’ਤੇ ਮਾਸਕ ਪਾਇਆ ਹੈ। ਦਰਸ਼ਨ ਤੋਂ ਬਾਅਦ ਅਦਾਕਾਰਾ ਮੰਦਰ ’ਚੋਂ ਬਾਹਰ ਆਉਂਦੀ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 215 ਕਰੋੜ ਰੁਪਏ ਦੀ ਰਿਕਵਰੀ ਕੇਸ ’ਚ ਜੈਕਲੀਨ ਫ਼ਰਨਾਂਡੀਜ਼ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।

ਈ.ਡੀ ਦਾ ਮੰਨਣਾ ਹੈ ਕਿ ਜੈਕਲੀਨ ਨੂੰ ਪਹਿਲਾਂ ਹੀ ਪਤਾ ਸੀ ਕਿ ਠੱਗ ਸੁਕੇਸ਼ ਚੰਦਰਸ਼ੇਖਰ ਇਕ ਅਪਰਾਧੀ ਹੈ ਅਤੇ ਜਬਰੀ ਵਸੂਲੀ ’ਚ ਸ਼ਾਮਲ ਸੀ। ਹਾਲਾਂਕਿ ਈ.ਡੀ ਵੱਲੋਂ ਜੈਕਲੀਨ ਨੂੰ ਮਾਮਲੇ ’ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਉਸਦੇ ਵਕੀਲ ਨੇ ਇਕ ਬਿਆਨ ’ਚ ਕਿਹਾ ਕਿ ਜੈਕਲੀਨ ਨੂੰ ਅਜੇ ਤੱਕ ਸ਼ਿਕਾਇਤ ਦੀ ਕੋਈ ਅਧਿਕਾਰਤ ਕਾਪੀ ਨਹੀਂ ਮਿਲੀ ਹੈ।

Add a Comment

Your email address will not be published. Required fields are marked *