ਬਸੰਤ ਪੰਚਮੀ ਵਾਲੇ ਦਿਨ ਵਾਪਰਿਆ ਹਾਦਸਾ, ਪਤੰਗ ਚੜ੍ਹਾਉਂਦਾ ਬੱਚਾ ਦੂਜੀ ਮੰਜ਼ਿਲ ਤੋਂ ਡਿੱਗਿਆ
January 26, 2023
ਖੰਨਾ : ਅੱਜ ਜਿੱਥੇ ਲੋਕ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਹਨ, ਉੱਥੇ ਹੀ ਬੱਚਿਆਂ ਅਤੇ ਵੱਡਿਆਂ ਵੱਲੋਂ ਪਤੰਗਬਾਜ਼ੀ ਦਾ ਮਜ਼ਾ ਲਿਆ ਜਾ ਰਿਹਾ ਹੈ ਪਰ ਖੰਨਾ ‘ਚ ਇਸ ਤਿਉਹਾਰ ‘ਤੇ ਹਾਦਸਾ ਵਾਪਰ ਗਿਆ। ਇੱਥੇ ਪਤੰਗ ਚੜ੍ਹਾਉਂਦਾ ਇਕ ਬੱਚਾ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਬੱਚਾ ਆਪਣੀ ਛੱਤ ‘ਤੇ ਪਤੰਗ ਉਡਾ ਰਿਹਾ ਸੀ ਕਿ ਉਸ ਦੇ ਪੈਰ ‘ਚ ਪਤੰਗ ਦੀ ਡੋਰ ਫੱਸ ਗਈ। ਇਸ ਕਰਾਨ ਉਹ ਦੂਜੀ ਮਜ਼ਿੰਲ ਤੋਂ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਖੰਨਾ ਦੇ ਟਰਾਮਾ ਸੈਂਟਰ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਕਾਰਨ ਪਰਿਵਾਰ ਬੇਹੱਦ ਦੁਖੀ ਹੋ ਗਿਆ ਹੈ।

