ਭਾਰਤੀਆਂ ਲਈ ਖੁਸ਼ਖ਼ਬਰੀ; ਵੀਜ਼ਾ ਦੀ ਉਡੀਕ ਘੱਟ ਕਰਨ ਲਈ US ਨੇ ਕੀਤੀ ਨਵੀਂ ਪਹਿਲ

ਨਵੀਂ ਦਿੱਲੀ- ਭਾਰਤ ‘ਚ ਵੀਜ਼ਾ ਪ੍ਰਕਿਰਿਆ ‘ਚ ਦੇਰੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਅਮਰੀਕਾ ਨੇ ਨਵੀਂ ਪਹਿਲ ਕੀਤੀ ਹੈ। ਅਮਰੀਕਾ ਨੇ ਪਹਿਲੀ ਵਾਰ ਅਪਲਾਈ ਕਰਨ ਵਾਲਿਆਂ ਲਈ ਵਿਸ਼ੇਸ਼ ਇੰਟਰਵਿਊ ਦਾ ਸਮਾਂ ਤੈਅ ਕਰਨ ਅਤੇ ਕੌਂਸਲਰ ਸਟਾਫ਼ ਦੀ ਗਿਣਤੀ ਵਧਾਉਣ ਦੀਆਂ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਵੀਜ਼ਾ ਉਡੀਕ ਨੂੰ ਘੱਟ ਕਰਨ ਦੇ ਬਹੁ-ਪੱਖੀ ਦ੍ਰਿਸ਼ਟੀਕੋਣ ਤਹਿਤ ਦਿੱਲੀ ਵਿਚ ਅਮਰੀਕੀ ਦੂਤਘਰ ਅਤੇ ਮੁੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵਿਚ ਵਣਜ ਦੂਤਘਰਾਂ (ਕੌਂਸਲੇਟਾਂ) ਨੇ 21 ਜਨਵਰੀ ਨੂੰ ‘ਸਪੈਸ਼ਨ ਸ਼ਨੀਵਾਰ ਇੰਟਰਵਿਊ ਦਿਵਸ’ ਦਾ ਆਯੋਜਨ ਕੀਤਾ। 

ਅਮਰੀਕੀ ਦੂਤਘਰ ਨੇ ਕਿਹਾ ਕਿ 21 ਜਨਵਰੀ ਨੂੰ ਭਾਰਤ ਵਿਚ ਅਮਰੀਕੀ ਮਿਸ਼ਨ ਨੇ ਪਹਿਲੀ ਵਾਰ ਵੀਜ਼ਾ ਬਿਨੈਕਾਰਾਂ ਲਈ ਉਡੀਕ ਸਮੇਂ ਨੂੰ ਘਟਾਉਣ ਦੀ ਇਕ ਵੱਡੀ ਕੋਸ਼ਿਸ਼ ਤਹਿਤ ‘ਵਿਸ਼ੇਸ਼ ਸ਼ਨੀਵਾਰ ਇੰਟਰਵਿਊ ਦਿਵਸ’ ਦੀ ਲੜੀ ‘ਚ ਪਹਿਲਾ ਵਿਸ਼ੇਸ਼ ਇੰਟਰਵਿਊ ਦਾ ਆਯੋਜਨ ਕੀਤਾ। ਮਿਸ਼ਨ ਆਉਣ ਵਾਲੇ ਮਹੀਨਿਆਂ ਵਿਚ ਕੁਝ ਸ਼ਨੀਵਾਰ ਨੂੰ ਹੋਣ ਵਾਲੀਆਂ ਇੰਟਰਵਿਊਜ਼ ਲਈ “ਵਾਧੂ ਸਲਾਟ” ਪ੍ਰਦਾਨ ਕਰਨਾ ਜਾਰੀ ਰੱਖੇਗਾ।

ਇਕ ਬਿਆਨ ਵਿਚ ਕਿਹਾ ਗਿਆ ਕਿ ਨਵੀਂ ਦਿੱਲੀ ‘ਚ ਅਮਰੀਕੀ ਦੂਤਘਰ ਅਤੇ ਮੁੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ‘ਚ ਵਣਜ ਦੂਤਘਰਾਂ ਨੇ ਸ਼ਨੀਵਾਰ ਨੂੰ ਉਨ੍ਹਾਂ ਬਿਨੈਕਾਰਾਂ ਲਈ ਵਣਜ ਦੂਤਘਰ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਵੀਜ਼ਾ ਇੰਟਰਵਿਊ ਦੀ ਲੋੜ ਹੁੰਦੀ ਹੈ।

Add a Comment

Your email address will not be published. Required fields are marked *