ਹੀਰੋ ਮੋਟੋ ਨੇ ਆਪਣੇ ਈ-ਸਕੂਟਰ ਦੀ ਜੈਪੁਰ ‘ਚ ਸ਼ੁਰੂ ਕੀਤੀ ਸਪਲਾਈ

ਨਵੀਂ ਦਿੱਲੀ– ਦੇਸ਼ ਦੀ ਸਭ ਵੱਡੀ ਦੋਪਹੀਆ ਕੰਪਨੀ ਹੀਰੋ ਮੋਟੋਕਾਰਪ ਨੇ ਆਪਣੇ ਇਲੈਕਟ੍ਰਿਕ ਸਕੂਟਰ ਵਿਡਾ ਏ1 ਦੀ ਸਪਲਾਈ ਜੈਪੁਰ ‘ਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੀ ਇਸ ਸਾਲ ਕਈ ਹੋਰ ਸ਼ਹਿਰਾਂ ‘ਚ ਵੀ ਇਸ ਬ੍ਰਾਂਡ ਨੂੰ ਪੇਸ਼ ਕਰਨ ਦੀ ਯੋਜਨਾ ਹੈ। ਕੰਪਨੀ ਦੀ ਉਭਰਦੀ ਗਤੀਸ਼ੀਲਤਾ ਬਿਜ਼ਨੈੱਸ ਯੂਨਿਟ ਮੁਖੀ ਸਵਦੇਸ਼ ਸ਼ੀਵਾਸਤਵ ਨੇ ਐਤਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਕੰਪਨੀ ਹੁਣ ਬਾਜ਼ਾਰ ‘ਚ ਆਪਣੀ ਮੌਜੂਦਗੀ ਵਧਾਉਣ ਅਤੇ ਨਵੇਂ ਸ਼ਹਿਰਾਂ ‘ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਹੀਰੋ ਮੋਟੋਕਾਰਪ ਦਾ ਇਰਾਦਾ ਗਾਹਕਾਂ ਨੂੰ ਸੁਵਿਧਾਜਨਕ ਵਿਕਲਪ ਦੇ ਕੇ ਸਵੱਛ ਆਵਾਜਾਈ ਨੂੰ ਵਾਧਾ ਦੇਣ ਦਾ ਹੈ। ਬੈਂਗਲੁਰੂ ‘ਚ ਇਸ ਈ-ਸਕੂਟਰ ਦੀ ਸਪਲਾਈ ਕੰਪਨੀ ਪਹਿਲੇ ਹੀ ਸ਼ੁਰੂ ਕਰ ਚੁੱਕੀ ਹੈ। ਕੰਪਨੀ ਨੇ ਪਿਛਲੇ ਸਾਲ ਅਕਤੂਬਰ  ‘ਚ ਇਸ ਈ-ਸਕੂਟਰ ਨੂੰ ਦੋ ਅਡੀਸ਼ਨਾਂ ‘ਚ ਉਤਾਰਿਆ ਸੀ। 

Add a Comment

Your email address will not be published. Required fields are marked *