ਮਾਤਾ ਗੁਰਦੇਵ ਕੌਰ ਦੇ ਅਕਾਲ ਚਲਾਣੇ ਕਾਰਨ ਸਿੱਧੂ ਪਰਿਵਾਰ ਨੂੰ ਸਦਮਾ
August 24, 2022
ਫਰਿਜ਼ਨੋ/ਕੈਲੀਫੋਰਨੀਆ – ਫਰਿਜ਼ਨੋ ਦੇ ਲਾਗਲੇ ਸ਼ਹਿਰ ਪੋਟਰਵਿੱਲ ਨਿਵਾਸੀ ਬਾਈ ਦੀਪ ਸਿੱਧੂ (ਭਗਤਾ ਭਾਈਕਾ) ਦੇ ਸਤਿਕਾਰਯੋਗ ਮਾਤਾ ਸਰਦਾਰਨੀ ਗੁਰਦੇਵ ਕੌਰ ਸਿੱਧੂ 92 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਮਾਤਾ ਜੀ ਬਹੁਤ ਹੀ ਮਿਲਾਪੜੇ ਸੁਭਾਅ ਦੇ ਨੇਕ ਇਨਸਾਨ ਸਨ। ਮਾਤਾ ਜੀ ਦੇ ਅਕਾਲ ਚਲਾਣੇ ਨਾਲ ਸਿੱਧੂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਮਾਤਾ ਜੀ ਦਾ ਅੰਤਿਮ ਸੰਸਕਾਰ 27 ਅਗਸਤ ਦਿਨ ਸ਼ਨੀਵਾਰ ਨੂੰ ਪੋਟਰਵਿੱਲ ਫਿਊਨਰਲ ਹੋਮ ਵਿਖੇ ਸਵੇਰੇ 10 ਤੋਂ ਦੁਪਹਿਰ 12 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੱਖ ਸੈਂਟਰ ਪੋਟਰਵਿੱਲ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਜਾਂ ਦੁੱਖ ਸਾਂਝਾ ਕਰਨ ਲਈ ਬਾਈ ਦੀਪ ਸਿੱਧੂ ਨਾਲ (559) 333-1910 ‘ਤੇ ਸੰਪਰਕ ਕਰ ਸਕਦੇ ਹੋ।

