ਕੀ UK ਤੋਂ ਬਾਅਦ ਹੁਣ US ‘ਚ ਵੀ ਭਾਰਤੀ ਦਾ ਚੱਲੇਗਾ ਸਿੱਕਾ? ਨਿੱਕੀ ਹੇਲੀ ਲੜ ਸਕਦੀ ਹੈ 2024 ਦੀਆਂ ਰਾਸ਼ਟਰਪਤੀ ਚੋਣਾਂ

ਵਾਸ਼ਿੰਗਟਨ – ਉੱਘੀ ਭਾਰਤੀ-ਅਮਰੀਕੀ ਰਿਪਬਲਿਕਨ ਆਗੂ ਨਿੱਕੀ ਹੈਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਨਵੀਂ ਦਿਸ਼ਾ ਵਿੱਚ ਲਿਜਾਣ ਵਾਲੀ ‘ਨਵੀਂ ਆਗੂ’ ਹੋ ਸਕਦੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ‘ਤੇ ਜੋਅ ਬਾਈਡੇਨ ਨੂੰ ਦੂਜਾ ਕਾਰਜਕਾਲ ਮਿਲਣਾ ਸੰਭਵ ਨਹੀਂ। ਵੀਰਵਾਰ ਨੂੰ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ।

ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋ ਰਹੀ ਹੈ, 51 ਸਾਲਾ ਨੇਤਾ ਨੇ ਕਿਹਾ, “ਮੈਨੂੰ ਲੱਗਦਾ ਹੈ, ਤੁਸੀਂ ਨਜ਼ਰ ਰੱਖੋ। ਖੈਰ, ਮੈਂ ਇੱਥੇ ਕੋਈ ਐਲਾਨ ਨਹੀਂ ਕਰਨ ਜਾ ਰਹੀ ਹਾਂ।” ਹਾਲਾਂਕਿ, ਇੰਟਰਵਿਊ ਦੌਰਾਨ, ਹੇਲੀ ਨੇ ਸੰਕੇਤ ਦਿੱਤਾ ਕਿ ਉਹ ਅਮਰੀਕਾ ਦੀ ਨਵੀਂ ਨੇਤਾ ਹੋ ਸਕਦੀ ਹੈ। ਹੇਲੀ ਨੇ ਕਿਹਾ, “ਪਰ ਜਦੋਂ ਤੁਸੀਂ ਰਾਸ਼ਟਰਪਤੀ ਅਹੁਦੇ ਦੀ ਦੌੜ ਨੂੰ ਦੇਖ ਰਹੇ ਹੋ, ਤਾਂ ਤੁਸੀਂ ਦੋ ਚੀਜ਼ਾਂ ਨੂੰ ਦੇਖਦੇ ਹੋ। ਤੁਸੀਂ ਪਹਿਲਾਂ ਦੇਖੋ ਕਿ ਕੀ ਮੌਜੂਦਾ ਸਥਿਤੀ ਨਵੀਂ ਲੀਡਰਸ਼ਿਪ ਦਾ ਸੰਕੇਤ ਦੇ ਰਹੀ ਹੈ? ਦੂਸਰਾ ਸਵਾਲ ਇਹ ਹੈ ਕਿ ਕੀ ਮੈਂ ਉਹ ਵਿਅਕਤੀ ,ਹਾਂ ਜੋ ਇੱਕ ਨਵੇਂ ਨੇਤਾ ਵਜੋਂ ਉਭਰ ਸਕਦਾ ਹਾਂ, ਹਾਂ, ਸਾਨੂੰ ਇੱਕ ਨਵੀਂ ਦਿਸ਼ਾ ਵਿੱਚ ਜਾਣ ਦੀ ਲੋੜ ਹੈ? ਅਤੇ ਕੀ ਮੈਂ ਉਹ ਨੇਤਾ ਹੋ ਸਕਦੀ ਹਾਂ? ਹਾਂ, ਮੈਨੂੰ ਲੱਗਦਾ ਹੈ ਕਿ ਮੈਂ ਉਹ ਨੇਤਾ ਹੋ ਸਕਦੀ ਹਾਂ।’

ਅਕਤੂਬਰ 2018 ‘ਚ ਟਰੰਪ ਪ੍ਰਸ਼ਾਸਨ ਤੋਂ ਅਸਤੀਫਾ ਦੇਣ ਵਾਲੀ ਹੇਲੀ ਨੇ ਕਿਹਾ ਕਿ ਉਨ੍ਹਾਂ ਨੇ ਗਵਰਨਰ ਅਤੇ ਰਾਜਦੂਤ ਦੇ ਤੌਰ ‘ਤੇ ਸ਼ਾਨਦਾਰ ਕੰਮ ਕੀਤਾ ਹੈ। ਲੁਈਸਿਆਨਾ ਦੇ ਸਾਥੀ ਰਿਪਬਲਿਕਨ ਬੌਬੀ ਜਿੰਦਲ ਤੋਂ ਬਾਅਦ ਭਾਰਤੀ ਮੂਲ ਦੀ ਦੂਜੀ ਗਵਰਨਰ ਹੇਲੀ ਨੇ ਕਿਹਾ ਕਿ ਇਹ ਰਿਪਬਲਿਕਨ ਪਾਰਟੀ ਵਿੱਚ ਨਵੀਂ ਲੀਡਰਸ਼ਿਪ ਦਾ ਸਮਾਂ ਹੈ। ਇੰਟਰਵਿਊ ਦੌਰਾਨ, ਹੇਲੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇੱਕ ਡੈਮੋਕਰੇਟ ਰਾਸ਼ਟਰਪਤੀ ਬਾਈਡੇਨ ਨੂੰ ਦੂਜਾ ਕਾਰਜਕਾਲ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਦੀ ਅਗਲੀ ਚੋਣ 5 ਨਵੰਬਰ, 2024 ਨੂੰ ਹੋਣੀ ਹੈ।

Add a Comment

Your email address will not be published. Required fields are marked *