ਵਿਰੋਧ ਕਾਰਨ ਪ੍ਰੇਮੀ ਜੋੜੇ ਨੇ ਕਰ ਲਈ ਸੀ ਖੁਦਕੁਸ਼ੀ, ਹੁਣ ਮਾਪਿਆਂ ਨੇ ਦੋਵਾਂ ਦੇ ਪੁਤਲੇ ਬਣਵਾ ਕੇ ਕਰਵਾਇਆ ਵਿਆਹ

 ਗੁਜਰਾਤ ਦੇ ਤਾਪੀ ਜ਼ਿਲ੍ਹੇ ਵਿੱਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਨੇਵਾਲਾ ਪਿੰਡ ਵਿੱਚ ਇਕ ਪ੍ਰੇਮੀ ਜੋੜੇ ਦਾ ਰਿਸ਼ਤਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਨਜ਼ੂਰ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ ਇਨ੍ਹਾਂ ਦਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ 6 ਮਹੀਨੇ ਪਹਿਲਾਂ ਪ੍ਰੇਮੀ-ਪ੍ਰੇਮਿਕਾ ਨੇ ਇਕ ਦੂਜੇ ਨੂੰ ਗਲ਼ੇ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਖੁਦਕੁਸ਼ੀ ਕਰਨ ਵਾਲੇ ਲੜਕੇ-ਲੜਕੀ ਦੇ ਪੁਤਲੇ ਬਣਵਾਏ ਤੇ ਉਨ੍ਹਾਂ ਦੇ ਸੱਤ ਫੇਰੇ ਕਰਵਾਏ।

ਦਰਅਸਲ, ਗਣੇਸ਼ ਨਾਂ ਦਾ ਲੜਕਾ ਆਪਣੀ ਪ੍ਰੇਮਿਕਾ ਰੰਜਨਾ ਨਾਲ ਵਿਆਹ ਕਰਨਾ ਚਾਹੁੰਦਾ ਸੀ। ਗਣੇਸ਼ ਅਗਸਤ 2022 ਵਿੱਚ ਰੰਜਨਾ ਨੂੰ ਲੈ ਕੇ ਆਪਣੇ ਘਰ ਪਹੁੰਚਿਆ ਸੀ ਪਰ ਉਸ ਦੇ ਪਰਿਵਾਰ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਘਰੋਂ ਚਲੇ ਗਏ ਅਤੇ ਕੁਝ ਘੰਟਿਆਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਇਕ ਦਰੱਖਤ ‘ਤੇ ਇਕ ਰੱਸੀ ਨਾਲ ਲਟਕਦੀਆਂ ਮਿਲੀਆਂ ਸਨ।

ਰਮੇਸ਼ਭਾਈ ਪਡਵੀ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੂੰ ਲੱਗਾ ਕਿ ਦੋਵੇਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਜੋ ਕੰਮ ਉਨ੍ਹਾਂ ਦੋਵਾਂ ਲਈ ਪਹਿਲਾਂ ਨਹੀਂ ਕਰ ਪਾਏ, ਉਹ ਹੁਣ ਇਸ ਤਰੀਕੇ ਨਾਲ ਕਰ ਸਕਦੇ ਹਨ। ਇਸੇ ਕਾਰਨ ਉਨ੍ਹਾਂ ਦੀ ਮੌਤ ਤੋਂ ਬਾਅਦ ਦੋਹਾਂ ਦੇ ਪੁਤਲਿਆਂ ਦਾ ਵਿਆਹ ਕਰਵਾਇਆ ਗਿਆ। ਸਾਨੂੰ ਵਿਸ਼ਵਾਸ ਹੈ ਕਿ ਇਸ ਨਾਲ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਇਸ ਕਾਰਨ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ-ਲੜਕੀ ਦੇ ਪੁਤਲੇ ਤਿਆਰ ਕਰਵਾਏ ਅਤੇ ਵਿਆਹ ਤੈਅ ਕਰਨ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਹ ਵਿਆਹ ਆਦਿਵਾਸੀ ਪ੍ਰੰਪਰਾ ਅਨੁਸਾਰ ਕੀਤਾ ਗਿਆ। ਇਹ ਰਸਮ ਬੱਚਿਆਂ ਦੀ ਆਤਮਾ ਦੀ ਸ਼ਾਂਤੀ ਲਈ ਕੀਤੀ ਗਈ।

Add a Comment

Your email address will not be published. Required fields are marked *