ਗੁਰਦਾਸ ਮਾਨ ਦਾ ਨਵਾਂ ਗੀਤ ‘ਚਿੰਤਾ ਨਾ ਕਰ ਯਾਰ’ ਰਿਲੀਜ਼, ਤੁਹਾਨੂੰ ਵੀ ਕਰੇਗਾ ਪ੍ਰੇਰਿਤ

ਚੰਡੀਗੜ੍ਹ – ਪੰਜਾਬੀ ਗਾਇਕ ਗੁਰਦਾਸ ਮਾਨ ਦਾ ਨਵਾਂ ਗੀਤ ‘ਚਿੰਤਾ ਨਾ ਕਰ ਯਾਰ’ ਰਿਲੀਜ਼ ਹੋ ਗਿਆ ਹੈ। ਗੁਰਦਾਸ ਮਾਨ ਨੇ ਆਪਣੇ ਇਸ ਗੀਤ ਦਾ ਟੀਜ਼ਰ ਆਪਣੇ ਜਨਮਦਿਨ ਮੌਕੇ ਰਿਲੀਜ਼ ਕੀਤਾ ਸੀ।

‘ਚਿੰਤਾ ਨਾ ਕਰ ਯਾਰ’ ਗੀਤ ਗੁਰਦਾਸ ਮਾਨ ਦੇ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ। ਗੀਤ ਦਾ ਮੁੱਖ ਮਕਸਦ ਵੱਖ-ਵੱਖ ਖਿੱਤਿਆਂ ਨਾਲ ਜੁੜੇ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਗੀਤ ਨੂੰ ਗਾਉਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਗੁਰਦਾਸ ਮਾਨ ਨੇ ਲਿਖੇ ਹਨ। ਗੀਤ ਨੂੰ ਸੰਗੀਤ ਮਿਸਟਰ ਰੁਬਲ ਤੇ ਇਸ਼ਾਨ ਛਾਬੜਾ ਨੇ ਦਿੱਤਾ ਹੈ। ਗੀਤ ਦੀ ਵੀਡੀਓ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਜੀ. ਮਾਨ ਨੇ ਡਾਇਰੈਕਟ ਕੀਤੀ ਹੈ।

Add a Comment

Your email address will not be published. Required fields are marked *