ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜੈਪਾਲ ਸਿੰਘ ਦੀ ਇੰਗਲੈਂਡ ‘ਚ ਮੌਤ

ਸੁਲਤਾਨਪੁਰ ਲੋਧੀ – ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਅਤੇ ਯੂ. ਕੇ. ਦੇ ਚੇਅਰਮੈਨ ਜੈਪਾਲ ਸਿੰਘ ਯੂ. ਕੇ. ਦੀ ਅੱਜ ਸਵੇਰੇ ਯੂ. ਕੇ. ਦੇ ਇਕ ਹਸਪਤਾਲ ‘ਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਗੁਰਦਿਆਲ ਸਿੰਘ ਯੂ. ਕੇ. ਨੇ ਦੱਸਿਆ ਕਿ ਚੇਅਰਮੈਨ ਜੈਪਾਲ ਸਿੰਘ ਯੂ. ਕੇ. ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਇਲਾਜ ਚੱਲ ਰਿਹਾ ਸੀ।

ਇਥੇ ਇਹ ਦੱਸਣਯੋਗ ਹੈ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਯੂ. ਕੇ. ਅਤੇ ਸੁਲਤਾਨਪੁਰ ਲੋਧੀ ਅਤੇ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਅਤੇ ਮਾਤਾ ਨਾਨਕੀ ਹਸਪਤਾਲ ਅਨੰਦਪੁਰ ਸਾਹਿਬ ਦੇ ਸੰਸਥਾਪਕ ਸੱਚਖੰਡ ਵਾਸੀ ਬੀਬੀ ਬਲਵੰਤ ਕੌਰ ਯੂ. ਕੇ. ਦੇ ਸ. ਜੈਪਾਲ ਸਿੰਘ ਸਪੁੱਤਰ ਸਨ ਅਤੇ ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਇਹ ਬਤੌਰ ਚੇਅਰਮੈਨ ਸਾਰੀਆਂ ਸੰਸਥਾਵਾਂ ਦਾ ਪ੍ਰਬੰਧ ਵੇਖ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅਗਲੇ ਦਿਨਾਂ ਵਿਚ ਇੰਗਲੈਂਡ ਵਿਚ ਹੀ ਕੀਤਾ ਜਾਵੇਗਾ।

Add a Comment

Your email address will not be published. Required fields are marked *