ਅਮਰੀਕਾ : ਫਲੋਰੀਡਾ ਦੇ ਸਿਟੀ ਸੇਮਿਨੇਲ ‘ਚ ਗੁਰਪ੍ਰੀਤ ਸਿੰਘ ਨੇ ਪਹਿਲੇ ਸਿੱਖ ਡਿਪਟੀ ਸ਼ੈਰਿਫ ਵਜੋਂ ਚੁੱਕੀ ਸਹੁੰ

ਨਿਊਯਾਰਕ : ਇੱਕ 24 ਸਾਲਾ ਸਿੱਖ ਵਿਅਕਤੀ ਨੇ ਫਲੋਰੀਡਾ ਰਾਜ ਦੀ ਸੇਮਿਨੋਲ ਕਾਉਂਟੀ ਵਿੱਚ ਪਹਿਲੇ ਸਿੱਖ ਡਿਪਟੀ ਸ਼ੈਰਿਫ ਦੇ ਵਜੋਂ ਸਹੁੰ ਚੁੱਕੀ ਹੈ।ਜਿਸ ਦਾ ਨਾਂ ਗੁਰਪ੍ਰੀਤ ਸਿੰਘ ਹੈ ਅਤੇ ਉਹ ਪੱਗ ਅਤੇ ਦਾੜ੍ਹੀ ਰੱਖਦਾ ਹੈ ਅਤੇ ਇਸੇ ਸਰੂਪ ਵਿਚ ਸੈਂਟਰਲ ਫਲੋਰੀਡਾ ਵਿੱਚ ਸੇਮਿਨੋਲ ਕਾਉਂਟੀ ਸ਼ੈਰਿਫ ਦੇ ਦਫਤਰ ਵਿੱਚ ਕੰਮ ਕਰਦਾ ਹੈ। ਉਸ ਨੇ ਸੇਮਿਨੋਲ ਸਟੇਟ ਕਾਲਜ ਵਿਖੇ ਲਾਅ ਇਨਫੋਰਸਮੈਂਟ ਅਕੈਡਮੀ ਤੋਂ ਗ੍ਰੈਜੂਏਸ਼ਨ ਕੀਤੀ ਸੀ। 19 ਅਗਸਤ, 2022 ਨੂੰ ਸ਼ੈਰਿਫ ਡੇਨਿਸ ਲੇਮਾ ਦੁਆਰਾ ਹੋਰ 23 ਡਿਪਟੀਜ਼ ਨਾਲ ਇਸ ਭਾਰਤੀ ਸਿੱਖ ਨੇ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿੱਚ ਉਸ ਵੱਲੋਂ ਕਿਹਾ ਗਿਆ ਕਿ ਮੈਂ ਸੇਮਿਨੋਲ ਕਾਉਂਟੀ ਵਿੱਚ ਸੇਵਾ ਕਰਨ ਦੇ ਮੌਕੇ ਲਈ ਧੰਨਵਾਦੀ ਹਾਂ ਅਤੇ ਪੂਰੇ ਦਿਲ ਨਾਲ ਇਸ ਨਾਲ ਜੁੜਿਆ ਹੋਇਆ ਹਾਂ, ਤੇ ਜੁੜਿਆ ਰਹਾਂਗਾ। 

ਗੁਰਪ੍ਰੀਤ ਸਿੰਘ ਨੇ ਕੰਮ ਕਰਨ ਲਈ ਸ਼ੈਰਿਫ ਦੇ ਵਿਭਾਗ ਨਾਲ ਸੰਪਰਕ ਕੀਤਾ ਸੀ ਅਤੇ ਇਸ ਤਰ੍ਹਾਂ ਇਸ ਮਾਣਯੋਗ ਸੰਸਥਾ ਵਿੱਚ ਸ਼ਾਮਲ ਹੋਣ ਲਈ ਆਪਣੇ ਸਫਰ ਦੀ ਸ਼ੁਰੂਆਤ ਕੀਤੀ। ਉਸਨੇ ਸੈਮੀਨੋਲ ਕਾਉਂਟੀ ਸ਼ੈਰਿਫ ਦੇ ਦਫਤਰ ਵਿੱਚ ਪਹਿਲੇ ਇੱਕ ਇੰਟਰਨ ਵਜੋਂ ਸ਼ੁਰੂਆਤ ਕੀਤੀ ਅਤੇ ਇੱਕ ਡਿਪਟੀ ਬਣਨ ਲਈ ਕੰਮ ਕਰਨਾ ਅਤੇ ਅਧਿਐਨ ਕਰਨਾ ਜਾਰੀ ਰੱਖਿਆ। ਸਿੱਖ ਸੋਸਾਇਟੀ ਆਫ਼ ਸੈਂਟਰਲ ਫਲੋਰੀਡਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਨੌਜਵਾਨ ਪੀੜ੍ਹੀ ‘ਤੇ ਬਹੁਤ ਮਾਣ ਹੈ ਜੋ ਕਮਿਊਨਿਟੀ ਵਿੱਚ ਤਰੱਕੀ ਕਰ ਰਹੀ ਹੈ। ਇਹ ਪੱਕਾ ਵਿਸ਼ਵਾਸ ਹੈ ਕਿ ਸਾਰੀਆਂ ਏਜੰਸੀਆਂ, ਦਫ਼ਤਰਾਂ ਅਤੇ ਸੰਸਥਾਵਾਂ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੀਆਂ ਰਹਿਣਗੀਆਂ। ਗੁਰਪ੍ਰੀਤ ਸਿੰਘ ਨੇ ਸਮੂਹ ਸੇਮਿਨੇਲ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ, ਜਿਹਨਾਂ ਨੇ ਉਸ ਨੂੰ ਇਸ ਅਹੁਦੇ ‘ਤੇ ਜਨਤਾ ਦੀ ਸੇਵਾ ਕਰਨ ਦੇ ਕਾਬਲ ਸਮਝਿਆ।

Add a Comment

Your email address will not be published. Required fields are marked *