ਛੋਟੀ ਬੱਚੀ ਨੇ ਬੀ ਪਰਾਕ ਸਾਹਮਣੇ ਗਾਇਆ ‘ਮਨ ਭਰਿਆ’ ਗੀਤ

ਚੰਡੀਗੜ੍ਹ – ਗਾਇਕ ਬੀ ਪਰਾਕ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਇਕ ਛੋਟੀ ਬੱਚੀ ਬੀ ਪਰਾਕ ਸਾਹਮਣੇ ਉਸ ਦਾ ਮਸ਼ਹੂਰ ਗੀਤ ‘ਮਨ ਭਰਿਆ’ ਗਾ ਰਹੀ ਹੈ। ਬੀ ਪਰਾਕ ਨੇ ਬੱਚੀ ਦੀ ਵੀਡੀਓ ਸਾਂਝੀ ਕਰਦਿਆਂ ਇਕ ਖ਼ਾਸ ਕੈਪਸ਼ਨ ਲਿਖੀ ਹੈ। ਬੀ ਪਰਾਕ ਨੇ ਲਿਖਿਆ, ‘‘ਇਹ ਸਾਫ-ਸੁੱਥਰੀਆਂ ਤੇ ਵੱਡੀਆਂ ਦੁਆਵਾਂ ਹਨ। ਇਸ ਛੋਟੀ ਬੱਚੀ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਇਸ ਗੀਤ ਦਾ ਅਸਲ ਮਤਲਬ ਕੀਤ ਹੈ ਪਰ ਉਸ ਨੂੰ ਇਹ ਪਸੰਦ ਹੈ ਤੇ ਗੀਤ ਦੇ ਬੋਲ ਵੀ ਯਾਦ ਹਨ ਕਿਉਂਕਿ ਸੰਗੀਤ ਕਦੇ ਮਰਦਾ ਨਹੀਂ।’’

ਬੀ ਪਰਾਕ ਨੇ ਅੱਗੇ ਲਿਖਿਆ, ‘‘ਇਹੀ ਸਭ ਮੈਂ ਆਪਣੀ ਜ਼ਿੰਦਗੀ ’ਚ ਕਮਾਇਆ ਹੈ। ਪੈਸਾ ਤੇ ਪ੍ਰਸਿੱਧੀ ਅੱਜ ਦੇ ਸਮੇਂ ’ਚ ਹਰ ਕੋਈ ਕਮਾ ਸਕਦਾ ਹੈ ਪਰ ਰੱਬ ਦੇ ਇਸ ਤੋਹਫ਼ੇ, ਇੱਜ਼ਤ, ਪਿਆਰ ਤੇ ਦੁਆਵਾਂ ਦੀ ਕੋਈ ਕੀਮਤ ਨਹੀਂ ਹੈ।’’ ਦੱਸ ਦੇਈਏ ਕਿ ‘ਮਨ ਭਰਿਆ’ ਗੀਤ ਨੂੰ ਯੂਟਿਊਬ ’ਤੇ 326 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਹਿੰਦੀ ਫ਼ਿਲਮ ‘ਸ਼ੇਰਸ਼ਾਹ’ ’ਚ ਵੀ ਵਰਤਿਆ ਗਿਆ ਸੀ, ਜਿਸ ਦੇ ਵਿਊਜ਼ 218 ਮਿਲੀਅਨ ਤੋਂ ਵੱਧ ਹਨ।

Add a Comment

Your email address will not be published. Required fields are marked *