ਪਾਕਿਸਤਾਨ ‘ਚ ਮਦਰੱਸੇ ਦੇ ਅਧਿਆਪਕ ਦੀ ਮਿਲੀ ਸਿਰ ਕੱਟੀ ਲਾਸ਼ 

ਗੁਰਦਾਸਪੁਰ/ਪਾਕਿਸਤਾਨ : ਪਾਕਿਸਤਾਨ ਦੇ ਲੱਕੀ ਮਾਰਵਤ ਦੇ ਦਾਰਾ ਪੇਜ਼ੂ ਸ਼ਹਿਰ ਦੇ ਪਹਾੜੀ ਇਲਾਕੇ ’ਚ ਇਕ ਮਦਰੱਸੇ ਦੇ ਅਧਿਆਪਕ ਦੀ ਸਿਰ ਕੱਟੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਮੁਤਾਬਕ ਮ੍ਰਿਤਕ ਮੁਹੰਮਦ ਨੂਰ ਤਾਜ਼ੋਰੀ ਕਸਬੇ ’ਚ ਸਮਸਤੀਖੇਲ ’ਚ ਜਾਮੀਆ ਰਸੀਦੀਆਂ ਕੁੜੀਆਂ ਨੂੰ ਧਾਰਮਿਕ ਸਿੱਖਿਆ ਦਿੰਦਾ ਸੀ। ਮ੍ਰਿਤਕ ਦੇ ਖ਼ਿਲਾਫ਼ ਕੁਝ ਮਹੀਨੇ ਤੋਂ ਮਦਰੱਸੇ ਵਿਚ ਆਉਣ ਵਾਲੀਆਂ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਅਤੇ ਛੇੜਛਾੜ ਕਰਨ ਦੇ ਦੋਸ਼ ‘ਚ ਜਾਂਚ ਵੀ ਚੱਲ ਰਹੀ ਸੀ। ਕੁੜੀਆਂ ਦੇ ਮਾਪਿਆਂ ਨੇ ਮਦਰਸੇ ਦੇ ਪ੍ਰਬੰਧਕਾਂ ਨੂੰ ਸ਼ਿਕਾਇਤ ਦੇ ਰੱਖੀ ਸੀ ਕਿ ਉਨ੍ਹਾਂ ਦੀਆਂ ਕੁੜੀਆਂ ਮਦਰਸੇ ’ਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਆਉਣ ਤੋਂ ਇਨਕਾਰ ਕਰਦੀਆਂ ਹਨ। 

ਜਿਸ ਤੋਂ ਬਾਅਦ ਜਦੋਂ ਵਿਦਿਆਰਥਣਾਂ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੁਹੰਮਦ ਨੂਰ ਕੁੜੀਆਂ ਨਾਲ ਅਸ਼ਲੀਲ ਹਰਕਤ ਕਰਦਾ ਹੈ। ਪਹਿਲਾਂ ਤਾਂ ਉਹ ਕੁੜੀਆਂ ਨੂੰ ਬਹਾਨੇ ਨਾਲ ਆਪਣੇ ਕਮਰੇ ’ਚ ਬੁਲਾਉਂਦਾ ਹੈ ਤੇ ਫਿਰ ਛੇੜਛਾੜ ਕਰਦਾ ਹੈ ਪਰ ਬੀਤੇ ਦਿਨ ਉਸ ਦੀ ਸਿਰ ਕੱਟੀ ਲਾਸ਼ ਮਿਲਣ ‘ਤੇ ਇਲਾਕੇ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਸ ਦੇ ਭਰਾ ਅੱਲਾ ਨੂਰ ਖਾਨ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ ਉਸ ਦਾ ਭਰਾ ਬਾਜ਼ਾਰ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਜਿੰਨ੍ਹਾਂ ਕੁੜੀਆਂ ਦੇ ਮਾਪਿਆਂ ਨੇ ਮੁਹੰਮਦ ਨੂਰ ਖ਼ਿਲਾਫ਼ ਸ਼ਿਕਾਇਤ ਕੀਤੀ ਸੀ , ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਹੀ ਉਸਦੇ ਭਰਾ ਦੇ ਕਤਲ ਕਰਕੇ ਉਸਦਾ ਸਿਰ ਕੱਟ ਕੇ ਆਪਣੇ ਨਾਲ ਲੈ ਗਿਆ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *