BMC ਮੁਖੀ ਇਕਬਾਲ ਸਿੰਘ ਚਾਹਲ ਨੇ ਟਾਟਾ ਮੁੰਬਈ ਹਾਫ ਮੈਰਾਥਨ 2023 ’ਚ ਲਿਆ ਹਿੱਸਾ

ਮੁੰਬਈ : ਅੱਜ 18ਵੀਂ ਟਾਟਾ ਮੁੰਬਈ ਹਾਫ ਮੈਰਾਥਨ 2023 ਦਾ ਆਯੋਜਨ ਕੀਤਾ ਗਿਆ। ਇਸ ’ਚ ਬ੍ਰਿਹਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਦੇ ਮੁਖੀ ਇਕਬਾਲ ਸਿੰਘ ਚਾਹਲ ਨੇ ਵੀ ਹਿੱਸਾ ਲਿਆ ਤੇ 2 ਘੰਟੇ 28 ਮਿੰਟ ਤੇ 48 ਸੈਕਿੰਡ ’ਚ 21.3 ਕਿ. ਮੀ. ਦੌੜ ਪੂਰੀ ਕੀਤੀ। ਬੀ. ਐੱਮ. ਸੀ. ਮੁਖੀ ਚਾਹਲ ਨੇ 2004 ‘ਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੁੰਬਈ ਹਾਫ ਮੈਰਾਥਨ ਦੇ ਸਾਰੇ 18 ਸਾਲਾਨਾ ਐਡੀਸ਼ਨਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦੀ ਪ੍ਰਾਪਤੀ ਹਾਸਲ ਕੀਤੀ। ਮੁੰਬਈ ਇਲੀਟ ਫੁੱਲ ਮੈਰਾਥਨ ਇੰਡੀਅਨਜ਼ ਦੇ ਜੇਤੂ ਗੋਪੀ ਥੋਨਾਕਲ ਨੇ ਆਪਣੀ ਦੌੜ 2 ਘੰਟੇ 16 ਮਿੰਟ 41 ਸੈਕਿੰਡ ‘ਚ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ।

ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਦੋ ਸਾਲਾਂ ਤੋਂ ਇਸ ਦਾ ਆਯੋਜਨ ਨਹੀਂ ਕੀਤਾ ਗਿਆ ਸੀ। 2020 ਤੋਂ ਬਾਅਦ ਪਹਿਲੀ ਵਾਰ ਇਸ ਈਵੈਂਟ ‘ਚ 55 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੇ ਜੌਹਰ ਦਿਖਾਏ। ਇਸ ਵਾਰ ਲੋਕਾਂ ‘ਚ ਇਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ।

Add a Comment

Your email address will not be published. Required fields are marked *