ਲੁਟੇਰਿਆਂ ਨੇ ਹਮਲਾ ਕਰਕੇ ਕੈਥੋਲਿਕ ਪਾਦਰੀ ਨੂੰ ਜ਼ਿੰਦਾ ਸਾੜਿਆ

ਅਬੂਜਾ –ਨਾਈਜੀਰੀਆ ਦੇ ਇਕ ਪਾਦਰੀ ਨੂੰ ਦੇਸ਼ ਦੇ ਉੱਤਰ ’ਚ ਸਥਿਤ ਉਸ ਦੇ ਘਰ ’ਚ ਐਤਵਾਰ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਪਕੋਰੋ ਇਲਾਕੇ ’ਚ ਬੰਦੂਕਧਾਰੀ ਲੁਟੇਰਿਆਂ ਨੇ ਪਹਿਲਾਂ ਫਾਦਰ ਇਸਹਾਕ ਅਚੀ ਦੇ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹਿਣ ’ਤੇ ਉਨ੍ਹਾਂ ਨੇ ਘਰ ਨੂੰ ਅੱਗ ਲਾ ਦਿੱਤੀ, ਜਿਸ ’ਚ ਪਾਦਰੀ ਜ਼ਿੰਦਾ ਸੜ ਗਿਆ।
ਕੰਪਲੈਕਸ ’ਚ ਦੂਜਾ ਪਾਦਰੀ ਮੋਢੇ ’ਚ ਗੋਲ਼ੀ ਲੱਗਣ ਕਾਰਨ ਬਚ ਗਿਆ।

ਨਾਈਜੀਰੀਆ ਦੇ ਉੱਤਰ ਅਤੇ ਕੇਂਦਰੀ ਖੇਤਰਾਂ ’ਚ ਹਥਿਆਰਬੰਦ ਲੁਟੇਰੇ ਦਿਹਾਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਕਤਲ ਕਰਦੇ ਹਨ ਅਤੇ ਫਿਰੌਤੀ ਲਈ ਲੋਕਾਂ ਨੂੰ ਅਗਵਾ ਕਰਦੇ ਹਨ। ਪਿਛਲੇ ਸਾਲ ਜੁਲਾਈ ’ਚ ਉੱਤਰ-ਪੱਛਮੀ ਕਡੂਨਾ ਸੂਬੇ ’ਚ ਲੁਟੇਰਿਆਂ ਨੇ ਫਾਦਰ ਜੌਨ ਮਾਰਕ ਚਿਏਨਟਮ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

Add a Comment

Your email address will not be published. Required fields are marked *