ਮਕਰ ਸਕ੍ਰਾਂਤੀ ਦੇ ਮੇਲੇ ‘ਚ ਮਚੀ ਹਫੜਾ-ਦਫੜੀ, 4 ਸ਼ਰਧਾਲੂਆਂ ਦੀ ਮੌਤ ਹੋਣ ਦਾ ਖਦਸ਼ਾ

ਓਡੀਸ਼ਾ ‘ਚ ਮਕਰ ਸੰਕ੍ਰਾਂਤੀ ਮੌਕੇ ਹਫੜਾ-ਦਫੜੀ ਮਚ ਗਈ। ਇਸ ‘ਚ 4 ਸ਼ਰਧਾਲੂਆਂ ਦੀ ਮੌਤ ਅਤੇ 25 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮਾਮਲਾ ਕਟਕ ਜ਼ਿਲ੍ਹੇ ਦੇ ਬਾਦੰਬਾ-ਗੋਪੀਨਾਥਪੁਰ ਟੀ ਬ੍ਰਿਜ ਦਾ ਦੱਸਿਆ ਜਾ ਰਿਹਾ ਹੈ। ਇਹ ਟੀ ਬ੍ਰਿਜ ਸਿੰਘਨਾਥ ਮੰਦਰ ਦੇ ਦੋਵੇਂ ਪਾਸਿਆਂ ਨੂੰ ਜੋੜਦਾ ਹੈ। ਇੱਥੇ ਹਰ ਸਾਲ ਮਕਰ ਸੰਕ੍ਰਾਂਤੀ ਦਾ ਮੇਲਾ ਲੱਗਦਾ ਹੈ। ਸਥਾਨਕ ਮੀਡੀਆ ਮੁਤਾਬਕ ਅੱਜ ਵੀ ਲੱਖਾਂ ਸ਼ਰਧਾਲੂ ਇੱਥੇ ਪੁੱਜੇ ਸਨ। ਹਫੜਾ-ਦਫੜੀ ਦੌਰਾਨ ਕੁਝ ਬੱਚਿਆਂ ਦੇ ਜ਼ਖ਼ਮੀ ਹੋਣ ਦਾ ਵੀ ਖ਼ਦਸ਼ਾ ਹੈ। ਇਸ ਦੌਰਾਨ ਕੁਝ ਲੋਕਾਂ ਨੇ ਘਬਰਾ ਕੇ ਪੁਲ਼ ਤੋਂ ਛਾਲ ਮਾਰ ਦਿੱਤੀ। ਫਿਲਹਾਲ ਮਾਮਲੇ ‘ਚ ਸਿਰਫ਼ ਮੁੱਢਲੀ ਜਾਣਕਾਰੀ ਹੀ ਸਾਹਮਣੇ ਆਈ ਹੈ।

ਕਟਕ ਦੇ ਕਲੈਕਟਰ ਭਬਾਨੀ ਸ਼ੰਕਰ ਚਯਾਨੀ ਨੇ ਅਜੇ ਤਕ ਇਸ ਮਾਮਲੇ ਵਿਚ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਦੂਜੇ ਪਾਸੇ ਅਠਗੜ੍ਹ ਦੇ ਐੱਸ.ਡੀ.ਐੱਮ. ਹੇਮੰਤ ਕੁਮਾਰ ਸਵੈਨ ਨੇ ਦੱਸਿਆ ਕਿ ਮੇਲੇ ਵਿਚ ਸ਼ਾਮਲ ਹੋਣ ਲਈ ਸ਼ਨੀਵਾਰ ਦੁਪਹਿਰ ਕਰੀਬ 2 ਲੱਖ ਲੋਕ ਇੱਥੇ ਇਕੱਠੇ ਹੋਏ ਸਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਬੱਚੇ ਅਤੇ ਔਰਤਾਂ ਸ਼ਾਮਲ ਸਨ। ਇੱਥੇ ਲੋਕ ਮੇਲੇ ਦੇ ਨਾਲ-ਨਾਲ ਭਗਵਾਨ ਸਿੰਘਨਾਥ ਦੀ ਪੂਜਾ ਕਰਨ ਲਈ ਇਕੱਠੇ ਹੋਏ ਸਨ।

Add a Comment

Your email address will not be published. Required fields are marked *