ਆਸਟ੍ਰੇਲੀਆ : ਮੈਲਬੌਰਨ ’ਚ ਸਵਾਮੀ ਨਾਰਾਇਣ ਮੰਦਰ ’ਚ ਭੰਨ-ਤੋੜ

ਕੈਨਬਰਾ – ਭਾਰਤ ਵਿਰੋਧੀ ਤੱਤਾਂ ਨੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਮਿਲ ਪਾਰਕ ਖੇਤਰ ਵਿਚ ਸਥਿਤ ਸਵਾਮੀ ਨਾਰਾਇਣ ਮੰਦਰ ਦੇ ਗੇਟ ਤੇ ਕੰਧਾਂ ’ਤੇ ਖਾਲਿਸਤਾਨੀ ਨਾਅਰੇ ਲਿੱਖ ਦਿੱਤੇ।ਮੰਦਰ ਪਹੁੰਚੇ ਇਕ ਹਿੰਦੂ ਨਾਗਰਿਕ ਨੇ ਮੰਦਰ ਦੀਆਂ ਕੰਧਾਂ ਦੇਖੀਆਂ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਅੱਜ ਸਵੇਰੇ ਮੰਦਰ ਪਹੁੰਚਿਆ ਤਾਂ ਸਾਰੀਆਂ ਕੰਧਾਂ ਹਿੰਦੂਆਂ ਪ੍ਰਤੀ ਖਾਲਿਸਤਾਨੀ ਨਫਰਤ ਦੇ ਚਿੱਤਰਾਂ ਨਾਲ ਰੰਗੀਆਂ ਹੋਈਆਂ ਸਨ। ਉਨ੍ਹਾਂ ਨੇ ਕਿਹਾ ਕਿ ਖਾਲਿਸਤਾਨ ਸਮਰੱਥਕਾਂ ਵਲੋਂ ਸ਼ਾਂਤਮਈ ਹਿੰਦੂ ਭਾਈਚਾਰੇ ਪ੍ਰਤੀ ਧਾਰਮਿਕ ਨਫਰਤ ਦੇ ਖੁੱਲ੍ਹੇਆਮ ਪ੍ਰਦਰਸ਼ਨ ਨਾਲ ਮੈਂ ਗੁੱਸੇ, ਡਰਿਆ ਹੋਇਆ ਅਤੇ ਨਿਰਾਸ਼ ਹਾਂ। 

ਸਵਾਮੀ ਨਾਰਾਇਣ ਮੰਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਨਫਰਤ ਭਰੇ ਕਾਰਿਆਂ ਤੋਂ ਬਹੁਤ ਦੁਖੀ ਅਤੇ ਹੈਰਾਨ ਹਨ। ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਾਂਤਮਈ ਸਹਿ-ਹੋਂਦ ਅਤੇ ਸਾਰੇ ਧਰਮਾਂ ਨਾਲ ਸੰਵਾਦ ਲਈ ਵਚਨਬੱਧ ਹਨ। ਮੰਦਰ ਮੈਨੇਜਮੈਂਟ ਨੇ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਦਰਮਿਆਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਕ ਵੀਡੀਓ ਸੰਦੇਸ਼ ਵਿਚ ਮੁੱਖ ਸਵਾਮੀ ਮਹਾਰਾਜ ਜੀ ਅਤੇ ਉਨ੍ਹਾਂ ਦੇ ਸੰਗਠਨ ਨੂੰ ਉਨ੍ਹਾਂ ਦੀ 100ਵੀਂ ਜੈਅੰਤੀ ’ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

Add a Comment

Your email address will not be published. Required fields are marked *