ਏਲਨ ਮਸਕ ਦਾ ਨਾਂ ਗਿਨੀਜ਼ ਬੁੱਕ ‘ਚ ਹੋਵੇਗਾ ਦਰਜ, ਕਾਰਨ ਅਜਿਹਾ ਜੋ ਸੁਫ਼ਨੇ ‘ਚ ਵੀ ਨਹੀਂ ਸੋਚਿਆ ਹੋਵੇਗਾ

 ਟੇਸਲਾ, ਸਪੇਸਐਕਸ ਅਤੇ ਟਵਿਟਰ ਦੇ ਸੀ.ਈ.ਓ. ਏਲਨ ਮਸਕ ਨੇ ਇਕ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਉਨ੍ਹਾਂ ਦਾ ਇਹ ਰਿਕਾਰਡ ਆਪਣੀ ਨਿੱਜੀ ਦੌਲਤ ਗਵਾਉਣ ਦੇ ਮਾਮਲੇ ‘ਚ ਬਣਿਆ ਹੈ। ਦੁਨੀਆ ਦੇ ਇਹ ਪ੍ਰਸਿੱਧ ਬਿਜ਼ਨੈੱਸਮੈਨ ਨਵੰਬਰ 2021 ਤੋਂ 180 ਅਰਬ ਡਾਲਰ ਦੀ ਪਰਸਨਲ ਵੈਲਥ ਗਵਾ ਚੁੱਕੇ ਹਨ। 
ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਇਹ ਇਕ ਅਨੁਮਾਨਿਤ ਅੰਕੜਾ ਹੈ। ਮਸਕ ਤੋਂ ਪਹਿਲਾਂ ਇਹ ਰਿਕਾਰਡ ਜਾਪਾਨ ਦੇ ਟੈਕ ਇੰਵੈਸਟਰਸ ਮਸ਼ਾਯੋਸ਼ੀ ਸੋਨ ਦੇ ਨਾਂ ਸੀ। ਇਸ ਸਾਲ 2000 ‘ਚ 58.6 ਅਰਬ ਡਾਲਰ ਗਵਾਉਣ ‘ਤੇ ਇਹ ਰਿਕਾਰਡ ਉਨ੍ਹਾਂ ਦੇ ਨਾਂ ਬਣਿਆ ਸੀ ਪਰ ਮਸਕ ਦਾ ਅੰਕੜਾ ਇਸ ਤੋਂ ਕਾਫ਼ੀ ਜ਼ਿਆਦਾ ਸੀ। 
ਫੋਰਬਸ ਮੈਗਜ਼ੀਨ ਦੇ ਅਨੁਸਾਰ ਏਲਨ ਮਸਕ ਦੀ ਕੁੱਲ ਜਾਇਦਾਦ 2021 ਦੇ 320 ਅਰਬ ਡਾਲਰ ਦੇ ਟਾਪ ਲੈਵਲ ਤੋਂ ਡਿੱਗ ਕੇ ਜਨਵਰੀ 2023 ‘ਚ 138 ਅਰਬ ਡਾਲਰ ਰਹਿ ਗਈ। ਮਸਕ ਦੀ ਵੈਲਿਊ ‘ਚ ਇਹ ਗਿਰਾਵਟ ਟੇਸਲਾ ਦੇ ਸ਼ੇਅਰਾਂ ਦੀ ਕਾਫ਼ੀ ਖਰਾਬ ਪਰਫਾਰਮੈਂਸ ਦੇ ਚੱਲਦੇ ਆਈ ਹੈ। ਇਸ ਤੋਂ ਇਲਾਵਾ ਮਸਕ ਨੇ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਦਾ ਤਗਮਾ ਵੀ ਖੋਹ ਦਿੱਤਾ ਹੈ। ਉਨ੍ਹਾਂ ਦੇ ਸਥਾਨ ‘ਤੇ ਹੁਣ ਬਰਨਾਰਡ ਅਰਨੋਲਟ ਆ ਗਏ ਹਨ ਜੋ ਲਗਜ਼ਰੀ ਗੁਡਸ ਗਰੁੱਪ ਐੱਲ.ਵੀ.ਐੱਮ.ਐੱਚ. ਦੇ ਸੰਸਥਾਪਕ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 190 ਅਰਬ ਡਾਲਰ ਹੈ।

Add a Comment

Your email address will not be published. Required fields are marked *