ਵ੍ਹੀਲ ਚੇਅਰ ’ਤੇ ਯੋਗਾ ਕਰਕੇ ਸ਼ਿਲਪਾ ਸ਼ੈੱਟੀ ਨੇ ਕੀਤਾ ਹੈਰਾਨ, ਕਿਹਾ- ‘ਲੱਤ ਟੁੱਟੀ ਹੈ ਪਰ ਹਿੰਮਤ ਨਹੀਂ’

ਸ਼ਿਲਪਾ ਸ਼ੈੱਟੀ ਦੀ ਫ਼ਿਟਨੈੱਸ ਬਾਰੇ ਹਰ ਕੋਈ ਜਾਣਦਾ ਹੈ। ਅਦਾਕਾਰੀ ਨੇ ਨਾਲ-ਨਾਲ ਸ਼ਿਲਪਾ ਫ਼ਿਟਨੈੱਸ ਨੂੰ ਲੈ ਕੇ ਵੀ ਸੁਰਖੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫ਼ੋਰਸ’ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਲੱਤ ਫ਼ਰੈਕਚਰ ਹੋ ਗਈ ਸੀ। ਅਦਾਕਾਰਾ ਇਸ ਹਾਲਤ ਦੌਰਾਨ ਵੀ ਆਪਣੀ ਕਸਰਤ ਨਹੀਂ ਤਿਆਗੀ। ਅਦਾਕਾਰਾ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਉਹ ਵ੍ਹੀਲ ਚੇਅਰ ’ਤੇ ਬੈਠ ਕੇ ਯੋਗਾ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਉਸ ਦੇ ਹੌਂਸਲੇ ਦੀ ਤਾਰੀਫ਼ ਕਰ ਰਿਹਾ ਹੈ।

ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਇਹ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਯੋਗਾ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੀ ਹੈ ਕਿ ‘ਲੱਤ ਟੁੱਟ ਗਈ ਹੈ ਪਰ ਹਿੰਮਤ ਨਹੀਂ ਹੈ, ਇਹ ਯੋਗ ਦੁਆਰਾ ਹੀ ਹੋਵੇਗਾ।’ ਸ਼ਿਲਪਾ ਦਾ ਇਹ ਵੀਡੀਓ ਇੰਟਰਨੈੱਟ ’ਤੇ ਖੂਬ  ਵਾਇਰਲ ਹੋ ਰਹੀ ਹੈ। 

ਤੁਹਾਨੂੰ ਦੱਸ ਦੇਈਏ ਕਿ ‘ਇੰਡੀਅਨ ਪੁਲਸ ਫ਼ੋਰਸ’ ਦੇ ਸੈੱਟ ’ਤੇ ਇਕ ਐਕਸ਼ਨ ਸੀਨ ਦੌਰਾਨ ਸ਼ਿਲਪਾ ਦੀ ਲੱਤ ਟੁੱਟ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਲੱਤ ’ਤੇ ਪਲਾਸਟਰ ਬੰਨ੍ਹ ਦਿੱਤਾ ਗਿਆ। ਡਾਕਟਰ ਨੇ ਸ਼ਿਲਪਾ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

ਸ਼ਿਲਪਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਅਦਾਕਾਰਾ ਫ਼ਿਲਮ ‘ਨਿਕੰਮਾ’ ’ਚ ਨਜ਼ਰ ਆਈ ਸੀ। ਇਹ ਫ਼ਿਲਮ ਬਾਕਸ ਆਫ਼ਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ। ਫ਼ਿਲਮੀ ਪਰਦੇ ਤੋਂ ਇਲਾਵਾ ਸ਼ਿਲਪਾ ਟੀ.ਵੀ ’ਤੇ ਕਈ ਰਿਐਲਿਟੀ ਸ਼ੋਅਜ਼ ’ਚ ਜੱਜ ਵਜੋਂ ਨਜ਼ਰ ਆ ਚੁੱਕੀ ਹੈ। ਅਦਾਕਾਰਾ ਦੀ ਵੈੱਬ ਸੀਰੀਜ਼ ’ਇੰਡੀਅਨ ਪੁਲਸ ਫ਼ੋਰਸ’ amazon prime ’ਤੇ ਸਟ੍ਰੀਮ ਹੋਵੇਗੀ। ਇਸ ਵੈੱਬ ਸੀਰੀਜ਼ ’ਚ ਸ਼ਿਲਪਾ ਤੋਂ ਇਲਾਵਾ ਸਿਧਾਰਥ ਮਲਹੋਤਰਾ ਅਤੇ ਵਿਵੇਕ ਓਬਰਾਏ ਵੀ ਨਜ਼ਰ ਆਉਣਗੇ।

Add a Comment

Your email address will not be published. Required fields are marked *