ਰਾਹੁਲ ਗਾਂਧੀ ਪਹੁੰਚੇ ਫਤਿਹਗੜ੍ਹ ਸਾਹਿਬ, ਅੱਜ ਹੋਵੇਗੀ ਯਾਤਰਾ ਆਰੰਭ
January 11, 2023
ਫਤਿਹਗੜ੍ਹ ਸਾਹਿਬ –ਅੱਜ ਸ਼ਾਮ ਆਲ ਇੰਡੀਆ ਕਾਂਗਰਸ ਪਾਰਟੀ ਦੇ ਕੌਮੀ ਆਗੂ ਇਤਿਹਾਸਕ ਸ਼ਹਿਰ ਸਰਹਿੰਦ-ਫਤਿਹਗੜ੍ਹ ਸਾਹਿਬ ਵਿਖੇ ਆਪਣੇ ਸਾਥੀਆਂ ਨਾਲ ਪਹੁੰਚ ਗਏ ਹਨ, ਜਿਥੋਂ ਉਹ ਬੁੱਧਵਾਰ ਸਵੇਰੇ ਇਤਿਹਾਸਕ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਆਪਣੀ ‘ਭਾਰਤ ਜੋੜੋ ਯਾਤਰਾ’ ਦਾ ਪੰਜਾਬ ’ਚੋਂ ਆਗ਼ਾਜ਼ ਕਰਨਗੇ।
ਪਾਰਟੀ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਰਹਿੰਦ ਤੋਂ ਆਪਣੀ ਪੈਦਲ ਯਾਤਰਾ ਕਰਦੇ ਹੋਏ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਦੀ ਗਰਾਊਂਡ ’ਚ ਆਯੋਜਿਤ ਸਮਾਰੋਹ ਵਿਖੇ ਪੁੱਜਣਗੇ ਤੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਨਗੇ। ਉਹ ਉਦਯੋਗਪਤੀਆਂ ਨਾਲ ਮੀਟਿੰਗ ਵੀ ਕਰਨਗੇ, ਉਪਰੰਤ ਯਾਤਰਾ ਆਪਣੇ ਅਗਲੇ ਪੜਾਅ ਲਈ ਖੰਨਾ ਵੱਲ ਨੂੰ ਰਵਾਨਾ ਹੋ ਜਾਵੇਗੀ।

