ਰਣਬੀਰ ਤੇ ਆਲੀਆ ਨੇ ਫੁਟਬਾਲ ਮੈਚ ਦਾ ਆਨੰਦ ਮਾਣਿਆ

ਮੁੰਬਈ:ਬੌਲੀਵੁੱਡ ਅਦਾਕਾਰ ਜੋੜੀ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਹਾਲ ਹੀ ਵਿਚ ਸਥਾਨਕ ਸਟੇਡੀਅਮ ਵਿੱਚ ਮੁੰਬਈ ਐਫਸੀ ਤੇ ਕੇਰਲਾ ਬਲਾਸਟਰ ਦਰਮਿਆਨ ਹੋਏ ਫੁਟਬਾਲ ਮੈਚ ਦਾ ਆਨੰਦ ਮਾਣਿਆ। ਇਹ ਜੋੜੀ ਆਪਣੀ ਬੇਟੀ ਨਾਲ ਆਈ ਤੇ ਆਪਣੀ ਟੀਮ ਮੁੰਬਈ ਐਫਸੀ ਦੀ ਹੌਸਲਾ ਅਫਜ਼ਾਈ ਕੀਤੀ। ਦੱਸਣਾ ਬਣਦਾ ਹੈ ਕਿ ਰਣਬੀਰ ਮੁੰਬਈ ਐਫਸੀ ਦਾ ਸਹਿ-ਮਾਲਕ ਹੈ, ਉਹ ਮੁੰਬਈ ਐਫਸੀ ਦੀ ਜਰਸੀ ਤੇ ਟੋਪੀ ਪਾ ਕੇ ਆਇਆ। ਦੂਜੇ ਪਾਸੇ ਆਲੀਆ ਨੇ ਕਾਲੇ ਰੰਗ ਦੀ ਜੈਕੇਟ ਪਾਈ ਹੋਈ ਸੀ। ਮੈਚ ਦੌਰਾਨ ਦੋਵਾਂ ਨੇ ਇਕ-ਦੂਜੇ ਦੇ ਹੱਥ ਫੜੇ ਹੋਏ ਸਨ ਤੇ ਉਹ ਮੈਚ ਬਾਰੇ ਚਰਚਾ ਕਰਦੇ ਦੇਖੇ ਗਏ। ਮੈਚ ਤੋਂ ਬਾਅਦ ਦੋਵਾਂ ਨੇ ਮੈਦਾਨ ’ਤੇ ਜਾ ਕੇ ਤਸਵੀਰਾਂ ਖਿਚਵਾਈਆਂ। ਜ਼ਿਕਰਯੋਗ ਹੈ ਕਿ ਰਣਬੀਰ ਫੁਟਬਾਲ ਦਾ ਵੱਡਾ ਪ੍ਰਸ਼ੰਸਕ ਹੈ, ਜਦੋਂ ਉਨ੍ਹਾਂ ਪਿਛਲੇ ਸਾਲ ਨਵੰਬਰ ’ਚ ਉਨ੍ਹਾਂ ਆਪਣੀ ਬੇਟੀ ਰਾਹਾ ਦੇ ਨਾਂ ਦਾ ਐਲਾਨ ਕੀਤਾ ਸੀ ਤਾਂ ਆਲੀਆ ਨੇ ਇੰਸਟਾਗ੍ਰਾਮ ’ਤੇ ਤਿੰਨਾਂ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਦੇ ਪਿਛਲੇ ਪਾਸੇ ਦੀਵਾਰ ’ਤੇ ਇਕ ਜਰਸੀ ਟੰਗੀ ਹੋਈ ਸੀ ਜੋ ਬਾਰਸੀਲੋਨਾ ਟੀਮ ਦੀ ਸੀ ਤੇ ਇਸ ਜਰਸੀ ’ਤੇ ਰਾਹਾ ਦਾ ਨਾਮ ਲਿਖਿਆ ਹੋਇਆ ਸੀ। ਰਣਬੀਰ ਬਾਰਸੀਲੋਨਾ ਦਾ ਪ੍ਰਸ਼ੰਸਕ ਹੈ। ਵਰਕ ਫਰੰਟ ’ਤੇ ਰਣਬੀਰ ਸੰਦੀਪ ਰੈੱਡੀ ਵਾਂਗਾ ਦੀ ਫਿਲਮ ‘ਐਨੀਮਲ’ ਵਿਚ ਕੰਮ ਕਰੇਗਾ ਜਦਕਿ ਆਲੀਆ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਅਤੇ ਹੌਲੀਵੁੱਡ ਫਿਲਮ ‘ਹਾਰਟ ਆਫ਼ ਸਟੋਨ’ ਵਿਚ ਨਜ਼ਰ ਆਵੇਗੀ।

Add a Comment

Your email address will not be published. Required fields are marked *