ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ 13 ਜਨਵਰੀ ਨੂੰ ਜਲੰਧਰ ’ਚ ਮਨਾਉਣਗੇ ‘ਸ਼ਹਿਜ਼ਾਦਾ’ ਫ਼ਿਲਮ ਦੇ ਟਰੇਲਰ ਦਾ ਜਸ਼ਨ

ਮੁੰਬਈ – ਸਾਲ ਦੀ ਲੰਬੀ ਉਡੀਕ ਵਾਲੀ ਫ਼ਿਲਮ ਦੇ ਫਰਸਟ ਲੁੱਕ ਟੀਜ਼ਰ ਨਾਲ ਉੱਚੀਆਂ ਉਮੀਦਾਂ ਜਗਾਉਣ ਤੋਂ ਬਾਅਦ ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ 12 ਜਨਵਰੀ ਨੂੰ ‘ਸ਼ਹਿਜ਼ਾਦਾ’ ਫ਼ਿਲਮ ਦੇ ਸ਼ਾਨਦਾਰ ਟਰੇਲਰ ਨਾਲ 2023 ਦਾ ਸੁਆਗਤ ਕਰਨ ਲਈ ਤਿਆਰ ਹਨ। ਪਹਿਲਾਂ ਕਦੇ ਨਾ ਦੇਖੇ ਗਏ ਉਤਸਵ ਨਾਲ ਟਰੇਲਰ ਨੂੰ ਭਾਰਤ ਦੇ ਸਭ ਤੋਂ ਵਾਈਬਰੈਂਟ ਸ਼ਹਿਰਾਂ ’ਚ 3 ਦਿਨਾਂ ਦੇ ਉਤਸਵ ਨਾਲ ਸ਼ਾਨਦਾਰ ਪੱਧਰ ’ਤੇ ਮਨਾਇਆ ਜਾਵੇਗਾ।

12 ਜਨਵਰੀ ਨੂੰ ਮੁੰਬਈ ’ਚ ਟਰੇਲਰ ਲਾਂਚ ਤੋਂ ਬਾਅਦ ‘ਸ਼ਹਿਜ਼ਾਦਾ’ ਖ਼ੁਦ ਕ੍ਰਿਤੀ ਸੈਨਨ ਨਾਲ 13 ਜਨਵਰੀ ਨੂੰ ਪੰਜਾਬ ਦੇ ਜਲੰਧਰ ’ਚ ਲੋਹੜੀ ਮਨਾਉਣਗੇ। ਇਸ ਤੋਂ ਇਲਾਵਾ ਅਦਾਕਾਰ 14 ਜਨਵਰੀ ਨੂੰ ਭਾਰਤ ਦੇ ਚਿੱਟੇ ਰੇਗਿਸਤਾਨ ਕੱਛ ਦੇ ਮਹਾਨ ਜੰਗੀ ਮੈਦਾਨ ’ਚ ਮੱਕਰ ਸੰਕ੍ਰਾਂਤੀ ਪਤੰਗਾਂ ਦਾ ਤਿਉਹਾਰ ਮਨਾਉਣਗੇ, ਜਿਸ ਨਾਲ ਇਹ ਆਪਣੀ ਤਰ੍ਹਾਂ ਦਾ ਇਕ ਟਰੇਲਰ ਲਾਂਚ ਹੋਵੇਗਾ।

ਦਰਸ਼ਕਾਂ ਤੋਂ ਜ਼ਿਆਦਾ ਪੂਰੀ ਟੀਮ ਆਖਿਰਕਾਰ ਆਪਣੀ ਮਿਹਨਤ ਦਿਖਾਉਣ ਲਈ ਉਤਸ਼ਾਹਿਤ
‘ਸ਼ਹਿਜ਼ਾਦਾ’ ਦੇ ਨਿਰਮਾਤਾਵਾਂ ਨੇ ਕਿਹਾ ਕਿ ਪੂਰੇ ਭਾਰਤ ਦੇ ਦਰਸ਼ਾਕਾਂ ਨਾਲ ਇੰਨਾ ਪਿਆਰ ਮਿਲ ਰਿਹਾ ਹੈ ਕਿ ਸਾਨੂੰ ਟਰੇਲਰ ਲਾਂਚ ਨੂੰ ਲਾਰਜਰ ਦੈਨ ਲਾਈਫ ਸੈਲੀਬ੍ਰੇਸ਼ਨ ਬਣਾਉਣਾ ਸੀ। ਦਰਸ਼ਕਾਂ ਤੋਂ ਜ਼ਿਆਦਾ ਪੂਰੀ ਟੀਮ ਆਖਿਰਕਾਰ ਆਪਣੀ ਮਿਹਨਤ ਦਿਖਾਉਣ ਲਈ ਉਤਸ਼ਾਹਿਤ ਹੈ। ਇਹ ਅਨੋਖਾ 3 ਦਿਨਾ ਉਤਸਵ ਸਾਡੇ ਦਰਸ਼ਕਾਂ ਨੂੰ ਲਗਾਤਾਰ ਪਿਆਰ ਤੇ ਸਮਰਥਨ ਲਈ ਧੰਨਵਾਦ ਦੇਣ ਦਾ ਇਕ ਤਰੀਕਾ ਹੈ।

‘ਸ਼ਹਿਜ਼ਾਦਾ’ ਦਾ ਨਿਰਦੇਸ਼ਨ ਰੋਹਿਤ ਧਵਨ ਨੇ ਕੀਤਾ ਹੈ, ਜਿਸ ’ਚ ਕਾਰਤਿਕ ਆਰੀਅਨ, ਕ੍ਰਿਤੀ ਸੈਨਨ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਰੋਨਿਤ ਰਾਏ, ਸਚਿਨ ਖੇਡੇਕਰ ਨੇ ਅਭਿਨੈ ਕੀਤਾ ਹੈ। ਪ੍ਰੀਤਮ ਦਾ ਸੰਗੀਤ ਹੈ, ਭੂਸ਼ਣ ਕੁਮਾਰ, ਅੱਲੂ ਅਰਵਿੰਦ ਤੇ ਅਮਨ ਗਿੱਲ ਵਲੋਂ ਨਿਰਮਿਤ ਇਹ ਫ਼ਿਲਮ 10 ਫਰਵਰੀ, 2023 ਨੂੰ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *