ਅਹਿਮਦਾਬਾਦ ’ਚ ਫਲੈਟ ਨੂੰ ਲੱਗੀ ਭਿਆਨਕ ਅੱਗ, 17 ਸਾਲਾ ਕੁੜੀ ਦੀ ਗਈ ਜਾਨ

ਗੁਜਰਾਤ ਦੇ ਅਹਿਮਦਾਬਾਦ ’ਚ ਸ਼ਨੀਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ ਸੱਤਵੀਂ ਮੰਜ਼ਿਲ ਉੱਤੇ ਇਕ ਫਲੈਟ ’ਚ ਅੱਗ ਲੱਗਣ ਕਾਰਨ ਇਕ 17 ਸਾਲਾ ਲੜਕੀ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ 4 ਹੋਰ ਮੈਂਬਰ ਭੱਜਣ ’ਚ ਕਾਮਯਾਬ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸ਼ਾਹੀਬਾਗ ਇਲਾਕੇ ’ਚ 11 ਮੰਜ਼ਿਲਾ ਆਰਚਿਡ ਗ੍ਰੀਨ ਸੋਸਾਇਟੀ ’ਚ ਸਵੇਰੇ ਵਾਪਰੀ। ਡਿਵੀਜ਼ਨਲ ਫਾਇਰ ਅਫਸਰ ਓਮ ਜਡੇਜਾ ਨੇ ਦੱਸਿਆ, ‘‘ਫਾਇਰ ਕਰਮਚਾਰੀਆਂ ਨੇ 7ਵੀਂ ਮੰਜ਼ਿਲ ’ਤੇ ਫਲੈਟ ਦੀ ਬਾਲਕੋਨੀ ਤੋਂ ਪ੍ਰਾਂਜਲ ਜੀਰਵਾਲਾ ਨੂੰ ਬਾਹਰ ਕੱਢਿਆ। ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ ਘੱਟੋ-ਘੱਟ 40 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਡੇਜਾ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਅੱਗ ਬਿਜਲੀ ਦੀਆਂ ਤਾਰਾਂ ਦੇ ਜ਼ਿਆਦਾ ਗਰਮ ਹੋਣ ਕਾਰਨ ਲੱਗੀ ਕਿਉਂਕਿ ਸਬੰਧਤ ਫਲੈਟ ਦੇ ਬਾਥਰੂਮ ’ਚ ਗੀਜ਼ਰ ਚੱਲ ਰਿਹਾ ਸੀ। “ਅੱਗ ਸੁਰੇਸ਼ ਜੀਰਵਾਲਾ ਦੇ ਫਲੈਟ ਵਿੱਚ ਲੱਗੀ ਜਿੱਥੇ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦਾ ਸੀ।ਉਸ ਦੀ ਭਤੀਜੀ ਵੀ ਉਸ ਦੇ ਨਾਲ ਰਹਿ ਰਹੀ ਸੀ। ਸਵੇਰੇ ਉਹ ਨਹਾਉਣ ਗਈ ਤਾਂ ਉਸ ਦੇ ਬੈੱਡਰੂਮ ਨੂੰ ਤਾਲਾ ਲੱਗਿਆ ਹੋਇਆ ਸੀ। ਅਚਾਨਕ ਅੱਗ ਲੱਗ ਗਈ ਅਤੇ ਹੋਰ ਬੈੱਡਰੂਮਾਂ ’ਚ ਫੈਲ ਗਈ।” ਜਿਵੇਂ ਹੀ ਅੱਗ ਦੀਆਂ ਲਪਟਾਂ ਵਧਣੀਆਂ ਸ਼ੁਰੂ ਹੋਈਆਂ, ਸੁਰੇਸ਼ ਜੀਰਵਾਲਾ, ਉਸਦੀ ਪਤਨੀ ਅਤੇ ਦੋ ਬੱਚੇ ਬਾਹਰ ਭੱਜੇ ਪਰ ਪ੍ਰਾਂਜਲ ਅੰਦਰ ਫਸ ਗਈ, ਅਧਿਕਾਰੀ ਨੇ ਦੱਸਿਆ। “ਉਸਨੇ ਫਲੈਟ ਦੀ ਬਾਲਕੋਨੀ ਤੋਂ ਮਦਦ ਲਈ ਚੀਕਿਆ। ਬਾਲਕੋਨੀ ਵਿੱਚ ਲੋਹੇ ਦੀ ਗਰਿੱਲ ਲੱਗੀ ਹੋਈ ਸੀ।

ਜਡੇਜਾ ਨੇ ਕਿਹਾ, ”ਬਚਾਅ ਕਰਮਚਾਰੀਆਂ ਦੀ ਇਕ ਟੀਮ ਪੌੜੀ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਅੱਠਵੀਂ ਮੰਜ਼ਿਲ ਤੋਂ ਫਲੈਟ ‘ਚ ਗਈ ਅਤੇ ਗਰਿੱਲ ਨੂੰ ਕੱਟ ਦਿੱਤਾ। ਉਸ ਨੇ ਕਿਹਾ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ “ਉਸ ਨੂੰ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਉਹ ਬੁਰੀ ਤਰ੍ਹਾਂ ਸੜ ਗਈ ਸੀ ਅਤੇ ਸਦਮੇ ਵਿਚ ਵੀ ਸੀ।” ਜਡੇਜਾ ਨੇ ਕਿਹਾ ਕਿ 15 ਫਾਇਰ ਟੈਂਡਰਾਂ ਨੇ 35-40 ਮਿੰਟਾਂ ਵਿਚ ਅੱਗ ‘ਤੇ ਕਾਬੂ ਪਾਇਆ।

Add a Comment

Your email address will not be published. Required fields are marked *