ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ

ਫ਼ਿਰੋਜ਼ਾਬਾਦ : ਜ਼ਿੰਦਗੀ ’ਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜੋ ਸਾਰਿਆਂ ਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹਾ ਹੀ ਕੁਝ ਫਿਰੋਜ਼ਾਬਾਦ ’ਚ ਦੇਖਣ ਨੂੰ ਮਿਲਿਆ ਹੈ। ਜਿਥੇ ਇਕ 81 ਸਾਲਾ ਔਰਤ ਨੂੰ ਬ੍ਰੇਨ ਹੈਮਰੇਜ ਹੋਇਆ ਸੀ। ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ । ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਲਈਆਂ ਅਤੇ ‘ਮ੍ਰਿਤਕ ਦੇਹ’ ਨੂੰ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਸੀ, ਤਾਂ ਔਰਤ ਨੇ ਅੱਖਾਂ ਖੋਲ੍ਹ ਲਈਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਜਦੋਂ ਇਹ ਨਜ਼ਾਰਾ ਦੇਖਿਆ ਤਾਂ ਉਹ ਦੇਖਦੇ ਹੀ ਰਹਿ ਗਏ, ਜਿਸ ਤੋਂ ਬਾਅਦ ਔਰਤ ਨੂੰ ਘਰ ਲਿਆਂਦਾ ਗਿਆ ਪਰ ਦੂਜੇ ਦਿਨ ਔਰਤ ਦੀ ਮੌਤ ਹੋ ਗਈ।

ਜਾਣੋ ਕੀ ਹੈ ਮਾਮਲਾ?

ਪੂਰਾ ਮਾਮਲਾ ਜ਼ਿਲ੍ਹੇ ਦੇ ਜਸਰਾਨਾ ਕਸਬੇ ਦੇ ਬਿਲਾਸਪੁਰ ਦਾ ਹੈ। ਇਥੋਂ ਦੀ ਵਸਨੀਕ ਹਰਿਭੇਜੀ (81) ਨੂੰ 23 ਦਸੰਬਰ ਨੂੰ ਬੀਮਾਰੀ ਕਾਰਨ ਫ਼ਿਰੋਜ਼ਾਬਾਦ ਦੇ ਟਰੌਮਾ ਸੈਂਟਰ ’ਚ ਦਾਖ਼ਲ ਕਰਵਾਇਆ ਗਿਆ ਸੀ। ਟਰੌਮਾ ਸੈਂਟਰ ’ਚ ਮੰਗਲਵਾਰ ਨੂੰ ਹਰਿਭੇਜੀ ਦੇ ਦਿਮਾਗ ਅਤੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ। ਡਿਊਟੀ ’ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਉਹ ਹੁਣ ਕਲੀਨਿਕਲੀ ਹੁਣ ਡੈੱਡ ਹੋ ਗਈ ਹੈ। ਡਾਕਟਰ ਨੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਜੇਕਰ ਉਹ ਕੋਈ ਹੋਰ ਨਿੱਜੀ ਰਸਮ ਕਰਨੀ ਚਾਹੁੰਦੇ ਹਨ ਤਾਂ ਉਹ ਕਰ ਸਕਦੇ ਹਨ।

ਮ੍ਰਿਤਕ ਔਰਤ ਨੇ ਅਚਾਨਕ ਖੋਲ੍ਹੀਆਂ ਅੱਖਾਂ 

ਅਜਿਹੀ ਹਾਲਤ ’ਚ ਮੰਗਲਵਾਰ ਨੂੰ ਹੀ ਹਰਿਭੇਜੀ ਦਾ ਪੁੱਤ ਸੁਗਰੀਵ ਸਿੰਘ ਆਪਣੀ ਮਾਂ ਨੂੰ ਮ੍ਰਿਤਕ ਮੰਨ ਕੇ ਅੰਤਿਮ ਸੰਸਕਾਰ ਲਈ ਜਸਰਾਣਾ ਲੈ ਕੇ ਰਹੇ ਸਨ। ਇਸੇ ਵਿਚਾਲੇ ਰਿਸ਼ਤੇਦਾਰਾਂ ਨੂੰ ਵੀ ਮੌਤ ਦੀ ਸੂਚਨਾ ਦਿੱਤੀ ਗਈ ਸੀ ਪਰ ਸਿਵਲ ਲਾਈਨ ਅਤੇ ਮੱਖਣਪੁਰ ਵਿਚਕਾਰ ਰਸਤੇ ’ਚ ਅਚਾਨਕ ਹਰਿਭੇਜੀ ਦੀਆਂ ਅੱਖਾਂ ਖੁੱਲ੍ਹ ਗਈਆਂ। ਰਿਸ਼ਤੇਦਾਰਾਂ ਨੂੰ ਲੱਗਾ ਕਿ ਡਾਕਟਰ ਨੇ ਉਨ੍ਹਾਂ ਨੂੰ ਗ਼ਲਤ ਦੱਸਿਆ ਹੈ, ਇਹ ਤਾਂ ਅਜੇ ਜਿਊਂਦੀ ਹੈ। ਉਸ ਤੋਂ ਬਾਅਦ ਹਰਿਭੇਜੀ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਤੋਂ ਗਊ ਦਾਨ ਕਰਵਾਇਆ ਗਿਆ।

ਪਿੰਡ ਵਾਲਿਆਂ ਨੇ ਦੱਸਿਆ ਕਿ ਹਰਿਭੇਜੀ ਨੇ ਚੱਮਚ ਨਾਲ ਚਾਹ ਵੀ ਪੀਤੀ ਸੀ। ਉਨ੍ਹਾਂ ਦੀ ਹਾਲਤ ਖਰਾਬ ਹੀ ਸੀ ਪਰ ਉਨ੍ਹਾਂ ਦੀ ਮੌਤ ਨਹੀਂ ਹੋਈ ਸੀ। ਪਰਿਵਾਰਕ ਮੈਂਬਰਾਂ ਨੂੰ ਥੋੜ੍ਹੀ ਤਸੱਲੀ ਹੋਈ ਕਿ ਉਨ੍ਹਾਂ ਦੇ ਪਰਿਵਾਰ ਦੀ ਸਭ ਤੋਂ ਬਜ਼ੁਰਗ ਮੈਂਬਰ ਅਜੇ ਵੀ ਜ਼ਿੰਦਾ ਹੈ ਪਰ ਕਿਉਂਕਿ ਪਹਿਲਾਂ ਤੋਂ ਹੀ ਦਿਮਾਗ ਅਤੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤਾਂ ਬੁੱਧਵਾਰ ਨੂੰ ਹਰਿਭੇਜੀ ਦੀ ਮੌਤ ਹੋ ਗਈ। ਦੇਰ ਸ਼ਾਮ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਹਰਿਭੇਜੀ ਦੇ ਪੁੱਤਰ ਸੁਗਰੀਵ ਸਿੰਘ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਮੰਗਲਵਾਰ ਨੂੰ ਹੀ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰ ਉਨ੍ਹਾਂ ਦੀ ਮਾਂ ਦੀ ਮੌਤ ਅਗਲੇ ਦਿਨ ਹੋਈ।

Add a Comment

Your email address will not be published. Required fields are marked *