ਚੰਡੀਗੜ੍ਹ ’ਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਲਿਆ ਬੰਬ

ਚੰਡੀਗੜ੍ਹ : ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ਦੇ ਹੈਲੀਪੈਡ ਨੇੜੇ ਬੰਬ ਮਿਲਣ ਨਾਲ ਸਨਸਨੀ ਫੈਲ ਗਈ। ਇਹ ਬੰਬ ਮੋਹਾਲੀ ਦੇ ਨਯਾ ਗਾਓਂ ਨਾਲ ਲੱਗਦੇ ਚੰਡੀਗੜ੍ਹ ਦੇ ਅੰਬਾਂ ਦੇ ਬਾਗ ਵਿਚ ਸੈਕਟਰ ਦੋ ਵਿਚ ਮਿਲਿਆ ਹੈ। ਜਿੱਥੇ ਇਹ ਬੰਬ ਬਰਾਮਦ ਹੋਇਆ ਹੈ, ਉਥੇ ਨੇੜੇ ਹੀ ਮੁੱਖ ਮੰਤਰੀ ਰਿਹਾਇਸ਼ ਦਾ ਹੈਲੀਪੈਡ ਹੈ। ਬੰਬ ਦੀ ਸੂਚਨਾ ਬਾਗ ਦੇ ਅੰਦਰ ਲੱਗੇ ਟਿਊਬਵੈੱਲ ਆਪਰੇਟਰ ਨੇ ਦਿੱਤੀ ।

ਬੰਬ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਸ ਫੋਰਸ ਅਤੇ ਬੰਬ ਸਕੁਆਇਡ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਘਟਨਾ ਸਥਾਨ ’ਤੇ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੰਬ ਮਿਲਣ ਵਾਲੀ ਜਗ੍ਹਾ ਨੇੜੇ ਪੰਜਾਬ ਅਤੇ ਹਰਿਆਣਾ ਮੁੱਖ ਮੰਤਰੀ ਦੇ ਨਿਵਾਸ ਹਨ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Add a Comment

Your email address will not be published. Required fields are marked *