ਕਰੀਮ ਬੇਂਜੇਮਾ ਨੇ ਦਿਵਾਈ ਰੀਅਲ ਮੈਡ੍ਰਿਡ ਨੂੰ ਜਿੱਤ
![](http://mehakewattan.com/wp-content/uploads/2023/01/2023_1image_15_20_592453700karim-ll.jpg)
ਬਾਰਸੀਲੋਨਾ– ਜ਼ਖ਼ਮੀ ਹੋਣ ਦੇ ਕਾਰਨ ਵਿਸ਼ਵ ਕੱਪ ਵਿਚ ਨਾ ਖੇਡ ਸਕਣ ਵਾਲੇ ਕਰੀਮ ਬੇਂਜੇਮਾ ਦੇ ਦੋ ਗੋਲਾਂ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਵਲਾਡੋਲਿਡ ਨੂੰ 2-0 ਨਾਲ ਹਰਾਇਆ। ਬੇਂਜੇਮਾ 2 ਨਵੰਬਰ ਤੋਂ ਬਾਅਦ ਆਪਣਾ ਪਹਿਲਾ ਮੁਕਾਬਲੇਬਾਜ਼ੀ ਮੈਚ ਖੇਡ ਰਿਹਾ ਸੀ। ਉਹ ਜ਼ਖ਼ਮੀ ਹੋਣ ਕਾਰਨ ਫਰਾਂਸ ਵਲੋਂ ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲੈ ਸਕਿਆ ਸੀ।
ਉਹ ਰੀਅਲ ਮੈਡ੍ਰਿਡ ਦੂਜੇ ਹਾਫ ਵਿਚ ਮੈਦਾਨ ’ਤੇ ਉਤਰਿਆ ਤੇ ਆਪਣੀ ਟੀਮ ਨੂੰ 3 ਅੰਕ ਦਿਵਾਉਣ ਵਿਚ ਸਫਲ ਰਿਹਾ। ਇਸ ਜਿੱਤ ਨਾਲ ਰੀਅਲ ਮੈਡ੍ਰਿਡ ਸਪੈਨਿਸ਼ ਲੀਗ ਵਿਚ ਚੋਟੀ ’ਤੇ ਪਹੁੰਚ ਗਿਆ ਹੈ। ਰੀਅਲ ਮੈਡ੍ਰਿਡ ਦੇ 15 ਮੈਚਾਂ ਵਿਚੋਂ 38 ਅੰਕ ਹਨ ਤੇ ਉਹ ਆਪਣੇ ਪੁਰਾਣੇ ਵਿਰੋਧੀ ਬਾਰਸੀਲੋਨਾ ਤੋਂ ਇਕ ਅੰਕ ਅੱਗੇ ਹੈ। ਬਾਰਸੀਲੋਨਾ ਨੇ ਹਾਲਾਂਕਿ ਉਸ ਤੋਂ ਇਕ ਮੈਚ ਘੱਟ ਖੇਡਿਆ ਹੈ।
ਸੇਵਿਲਾ ਨੇ ਇਕ ਹੋਰ ਮੈਚ ਵਿਚ ਸੇਲਟਾ ਵਿਗੋ ਨਾਲ 1-1 ਦਾ ਡਰਾਅ ਖੇਡਿਆ। ਇਸ ਨਾਲ ਸੇਵਿਲਾ ’ਤੇ ਅਜੇ ਵੀ ਦੂਜੀ ਸ਼੍ਰੇਣੀ ਦੇ ਲੀਗ ਵਿਚ ਖਿਸਕਣ ਦਾ ਖਤਰਾ ਮੰਡਰਾ ਰਿਹਾ ਹੈ । ਇਸ ਵਿਚਾਲੇ ਬੋਰਜਾ ਮਾਯੋਰਲ ਨੇ ਦੂਜੇ ਹਾਫ ਵਿਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਗੇਟਾਫੇ ਨੂੰ ਮਲਲੋਰਕਾ ’ਤੇ 2-0 ਨਾਲ ਜਿੱਤ ਦਰਜ ਕੀਤੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)