2 ਹਫ਼ਤਿਆਂ ’ਚ ਹੀ ਹਾਲੀਵੁੱਡ ਦੀ ‘ਅਵਤਾਰ 2’ ਨੇ ਭਾਰਤ ’ਚ ਕਮਾਏ 8200 ਕਰੋੜ

ਮੁੰਬਈ – ਭਾਰਤ ’ਚ ਹਾਲੀਵੁੱਡ ਫ਼ਿਲਮਾਂ ਦਾ ਵੀ ਜਲਵਾ ਰਿਹਾ। ‘ਅਵਤਾਰ 2’ ਨੇ ਗਲੋਬਲ ਬਾਕਸ ਆਫਿਸ ’ਤੇ ਹੁਣ ਤੱਕ 8200 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਭਾਰਤ ’ਚ ਵੀ ਫ਼ਿਲਮ ਨੇ 268 ਕਰੋੜ ਦਾ ਕਲੈਕਸ਼ਨ ਕੀਤਾ। ‘ਅਵਤਾਰ 2’ ਨੇ 2022 ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ‘ਬ੍ਰਹਮਾਸਤਰ’ ਦੀ ਲਾਈਫਟਾਈਮ ਕਲੈਕਸ਼ਨ ਨੂੰ ਪਿੱਛੇ ਛੱਡ ਦਿੱਤਾ।

‘ਅਵਤਾਰ 2’ ਤੋਂ ਇਲਾਵਾ 2022 ’ਚ ਰਿਲੀਜ਼ ਹੋਈਆਂ ਸਿਰਫ 2 ਫ਼ਿਲਮਾਂ ਹੀ ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰਨ ’ਚ ਸਫਲ ਰਹੀਆਂ। ਟੌਮ ਕਰੂਜ਼ ਦੀ ‘ਟਾਪ ਗਨ ਮੈਵਰਿਕ’ ਤੇ ਕ੍ਰਿਸ ਪ੍ਰੈਟ ਦੀ ‘ਜੁਰਾਸਿਕ ਵਰਲਡ ਡੋਮੀਨੀਅਨ’ ਨੇ 1 ਬਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ।

ਇਨ੍ਹਾਂ ਤਿੰਨਾਂ ਫ਼ਿਲਮਾਂ ’ਚੋਂ ‘ਅਵਤਾਰ 2’ ਨੇ ਸਭ ਤੋਂ ਤੇਜ਼ੀ ਨਾਲ ਇਕ ਬਿਲੀਅਨ ਦਾ ਅੰਕੜਾ ਪਾਰ ਕੀਤਾ।

Add a Comment

Your email address will not be published. Required fields are marked *