ਕਾਰਲਸਨ ਨੇ ਜਿੱਤਿਆ ਛੇਵਾਂ ਵਿਸ਼ਵ ਬਲਿਟਜ਼ ਖਿਤਾਬ , ਮੁੜ ਬਣੇ ਸ਼ਤਰੰਜ ਦੇ ਹਰ ਫਾਰਮੈਟ ਦੇ ਜੇਤੂ

ਅਲਮਾਟੀ – ਨਾਰਵੇ ਦਾ ਗ੍ਰੈਂਡਮਾਸਟਰ ਮੈਗਨਸ ਕਾਰਲਸਨ ਇੱਕ ਵਾਰ ਮੁੜ ਸ਼ਤਰੰਜ ਦੇ ਹਰ ਫਾਰਮੈਟ ਵਿੱਚ ਕਲਾਸੀਕਲ, ਰੈਪਿਡ ਅਤੇ ਬਲਿਟਜ਼ ਦਾ ਵਿਸ਼ਵ ਚੈਂਪੀਅਨ ਬਣ ਗਿਆ ਹੈ। ਕਾਰਲਸਨ ਨੇ 2014 ਤੋਂ ਬਾਅਦ ਇਸ ਕਾਰਨਾਮੇ ਨੂੰ ਦੁਹਰਾ ਕੇ ਛੇਵੀਂ ਵਾਰ ਵਿਸ਼ਵ ਬਲਿਟਜ਼ ਸ਼ਤਰੰਜ ਦਾ ਤਾਜ ਜਿੱਤ ਕੇ ਨਵਾਂ ਇਤਿਹਾਸ ਰਚਿਆ। 

ਸ਼ਤਰੰਜ ਦੇ ਸਭ ਤੋਂ ਤੇਜ਼ ਫਾਰਮੈਟ ਵਿੱਚ ਕਾਰਲਸਨ ਕਈ ਨੌਜਵਾਨ ਪ੍ਰਤਿਭਾਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ 21 ਰਾਊਂਡਾਂ ਵਿੱਚ 16 ਅੰਕ ਹਾਸਲ ਕਰਕੇ ਵਿਸ਼ਵ ਚੈਂਪੀਅਨ ਬਣਨ ਵਿੱਚ ਕਾਮਯਾਬ ਰਿਹਾ।  ਕਾਰਲਸਨ ਨੇ ਇਸ ਤੋਂ ਪਹਿਲਾਂ ਮਾਸਕੋ 2009, ਦੁਬਈ 2014, ਰਿਆਦ 2017, ਸੇਂਟਸ ਪਿਟਸਬਰਗ 2018, ਮਾਸਕੋ 2019 ਵਿੱਚ ਵਿਸ਼ਵ ਬਲਿਟਜ਼ ਖ਼ਿਤਾਬ ਜਿੱਤੇ ਸਨ। 15 ਅੰਕ ਬਣਾ ਕੇ ਬਿਹਤਰ ਟਾਈਬ੍ਰੇਕ ਦੇ ਆਾਧਾਰ ‘ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਜਦੋਂ ਕਿ ਅਰਮੇਨੀਆ ਦੇ ਮਰਤਿਰੋਸਯਾਨ ਹੈਕ ਨੇ ਕਾਂਸੀ ਤਮਗਾ ਆਪਣੇ ਨਾਂ ਕੀਤਾ। ਭਾਰਤੀ ਖਿਡਾਰੀਆਂ ‘ਚੋਂ ਹਰੀਕ੍ਰਿਸ਼ਨ ਪੇਂਟਾਲਾ 13 ਅੰਕਾਂ ਨਾਲ 17ਵੇਂ ਅਤੇ ਨਿਹਾਲ ਸਰੀਨ 18ਵੇਂ ਸਥਾਨ ’ਤੇ ਰਹੇ।

Add a Comment

Your email address will not be published. Required fields are marked *