ਗੁਜਰਾਤ ‘ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਬੱਸ ਅਤੇ SUV ਦੀ ਹੋਈ ਭਿਆਨਕ ਟੱਕਰ

ਨਵਸਾਰੀ – ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਇੱਕ ਸਪੋਰਟਸ ਯੂਟੀਲਿਟੀ ਵਹੀਕਲ (ਐੱਸ.ਯੂ.ਵੀ.) ਦੇ ਇੱਕ ਲਗਜ਼ਰੀ ਬੱਸ ਨਾਲ ਟਕਰਾ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 15 ਹੋਰ ਜ਼ਖ਼ਮੀ ਹੋ ਗਏ। ਨਵਸਾਰੀ ਦੇ ਐੱਸ.ਪੀ. ਰਿਸ਼ੀਕੇਸ਼ ਉਪਾਧਿਆਏ ਨੇ ਦੱਸਿਆ ਕਿ ਇਹ ਹਾਦਸਾ ਵੇਸਮਾ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ, ਜਦੋਂ ਬੱਸ ਵਲਸਾਡ ਵੱਲ ਜਾ ਰਹੀ ਸੀ, ਜਦੋਂ ਕਿ ਐੱਸ.ਯੂ.ਵੀ. ਉਲਟ ਦਿਸ਼ਾ ਤੋਂ ਆ ਰਹੀ ਸੀ।

ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਬੱਸ ਡਰਾਈਵਰ ਅਤੇ ਐੱਸ.ਯੂ.ਵੀ. ਵਿੱਚ ਸਵਾਰ 9 ਲੋਕਾਂ ਵਿਚੋਂ 8 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਪਾਧਿਆਏ ਨੇ ਕਿਹਾ ਕਿ ਐੱਸ.ਯੂ.ਵੀ. ਵਿੱਚ ਸਫ਼ਰ ਕਰਨ ਵਾਲੇ ਅੰਕਲੇਸ਼ਵਰ (ਗੁਜਰਾਤ ਵਿੱਚ) ਦੇ ਵਸਨੀਕ ਸਨ ਅਤੇ ਉਹ ਵਲਸਾਡ ਤੋਂ ਆਪਣੇ ਜੱਦੀ ਸ਼ਹਿਰ ਵਾਪਸ ਜਾ ਰਹੇ ਸਨ। ਉਪਾਧਿਆਏ ਨੇ ਕਿਹਾ ਕਿ ਬੱਸ ਦੇ ਯਾਤਰੀ ਵਲਸਾਡ ਦੇ ਰਹਿਣ ਵਾਲੇ ਸਨ।

Add a Comment

Your email address will not be published. Required fields are marked *