ਸਰਕਾਰੀ ਕਰਮਚਾਰੀਆਂ ਨੂੰ ਆਪਣਾ ਬਿਜ਼ਨੈੱਸ ਸ਼ੁਰੂ ਕਰਨ ਲਈ ਮਿਲੇਗੀ ਇਕ ਸਾਲ ਦੀ ਛੁੱਟੀ, 50% ਸੈਲਰੀ ਵੀ

 ਸੰਯੁਕਤ ਅਰਬ ਅਮੀਰਾਤ (UAE) ਸਰਕਾਰ ਨੇ ਦੇਸ਼ ‘ਚ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇਕ ਵੱਡਾ ਫ਼ੈਸਲਾ ਲਿਆ ਹੈ। ਇਸ ਦੇ ਮੁਤਾਬਕ ਅਜਿਹੇ ਸਰਕਾਰੀ ਕਰਮਚਾਰੀ ਜੋ ਆਪਣਾ ਬਿਜ਼ਨੈੱਸ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਇਕ ਸਾਲ ਦੀ ਛੁੱਟੀ ਲੈ ਸਕਣਗੇ। ਉਨ੍ਹਾਂ ਨੂੰ ਅੱਧੀ ਤਨਖਾਹ ਮਿਲਦੀ ਰਹੇਗੀ।

ਇਹ ਕੰਸੈਪਟ ਸਭ ਤੋਂ ਪਹਿਲਾਂ ਜੁਲਾਈ ਵਿੱਚ ਯੂਏਈ ਦੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਨੇ ਪੇਸ਼ ਕੀਤਾ ਸੀ। ਇਸ ਦਾ ਮਕਸਦ ਇਹ ਹੈ ਕਿ ਯੂਏਈ ਦੇ ਵਸਨੀਕ ਸਰਕਾਰੀ ਨੌਕਰੀ ਕਰਨ ਦੀ ਬਜਾਏ ਕਾਰੋਬਾਰ ਵਿੱਚ ਹੱਥ ਅਜ਼ਮਾਉਣ ਤਾਂ ਜੋ ਦੇਸ਼ ਵਿੱਚ ਹੋਰ ਲੋਕਾਂ ਨੂੰ ਨੌਕਰੀਆਂ ਮਿਲ ਸਕਣ ਅਤੇ ਆਰਥਿਕਤਾ ਨੂੰ ਵੀ ਇਸ ਦਾ ਫਾਇਦਾ ਹੋਵੇ।

ਦੁਨੀਆ ‘ਚ ਇਸ ਤਰ੍ਹਾਂ ਦੀ ਪਹਿਲੀ ਪਹਿਲ

UAE ਦੀ ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ- ਦੁਨੀਆ ਦੇ ਕਿਸੇ ਵੀ ਦੇਸ਼ ਨੇ ਇਸ ਤੋਂ ਪਹਿਲਾਂ ਅਜਿਹੀ ਪਹਿਲ ਨਹੀਂ ਕੀਤੀ। ਸ਼ੇਖ ਮੁਹੰਮਦ ਚਾਹੁੰਦੇ ਹਨ ਕਿ ਯੂਏਈ ਦੀ ਨੌਜਵਾਨ ਪੀੜ੍ਹੀ ਸਰਕਾਰ ਦੀਆਂ ਵਪਾਰਕ ਲਾਭ ਸਕੀਮਾਂ ਦਾ ਲਾਭ ਉਠਾਏ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਕਰਮਚਾਰੀ ਕਾਰੋਬਾਰ ਸ਼ੁਰੂ ਕਰਨ ਲਈ ਇਕ ਸਾਲ ਦੀ ਛੁੱਟੀ ਲੈਂਦੇ ਹਨ, ਉਨ੍ਹਾਂ ਨੂੰ ਇਸ ਸਮੇਂ ਦੌਰਾਨ ਅੱਧੀ ਤਨਖਾਹ ਮਿਲਦੀ ਰਹੇਗੀ। ਛੁੱਟੀ ਦੇਣ ਜਾਂ ਨਾ ਦੇਣ ਦਾ ਫ਼ੈਸਲਾ ਉਸ ਵਿਭਾਗ ਦੇ ਮੁਖੀ ਵੱਲੋਂ ਲਿਆ ਜਾਵੇਗਾ। ਇਸ ਦੇ ਲਈ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਗਈਆਂ ਹਨ। ਛੁੱਟੀ ਲਈ ਅਪਲਾਈ ਕਰਨ ਲਈ ਇਕ ਵੈੱਬਸਾਈਟ ‘ਤੇ ਲਾਗਇਨ ਹੋਵੇਗਾ। ਫਿਲਹਾਲ ਕੇਂਦਰ ਸਰਕਾਰ ਦੇ ਕਰਮਚਾਰੀ ਹੀ ਅਪਲਾਈ ਕਰ ਸਕਣਗੇ।

ਸਵੈ-ਰੁਜ਼ਗਾਰ ‘ਤੇ ਫੋਕਸ

ਯੂਏਈ ਸਰਕਾਰ ‘ਚ ਸਰਕਾਰ ਅਤੇ ਮਨੁੱਖੀ ਸੰਸਾਧਨਾਂ ਦੀ ਕਾਰਜਕਾਰੀ ਨਿਰਦੇਸ਼ਕ ਲੈਲਾ ਓਬੈਦ ਅਲ ਸੁਵੈਦੀ ਨੇ ਕਿਹਾ- ਇਹ ਸਾਡੀ ਸਰਕਾਰ ਦਾ ਫਿਊਚਰ ਵਿਜ਼ਨ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਕਰਮਚਾਰੀ ਇਨ੍ਹਾਂ ਛੁੱਟੀਆਂ ਦੀ ਵਰਤੋਂ ਸਵੈ-ਰੁਜ਼ਗਾਰ ਲਈ ਕਰਨ। ਸਾਡੀ ਲੀਡਰਸ਼ਿਪ ਚਾਹੁੰਦੀ ਹੈ ਕਿ ਯੂਏਈ ਦੇ ਨੌਜਵਾਨ ਵੀ ਵਿਸ਼ਵ ਉੱਦਮ ਲਈ ਤਿਆਰ ਹੋ ਸਕਣ।

Add a Comment

Your email address will not be published. Required fields are marked *