ਅਮਿਤਾਭ ਬੱਚਨ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਮਾਰੀ ਠੱਗੀ
December 29, 2022
ਨਵੀਂ ਦਿੱਲੀ – ਅਮਿਤਾਭ ਬੱਚਨ ਦੇ ਕੁੜਮ ਰਾਜਨ ਨੰਦਾ ਦੇ ਭਰਾ ਅਨਿਲ ਪ੍ਰਸਾਦ ਨੰਦਾ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਅਨਿਲ ਦੀ ਸ਼ਿਕਾਇਤ ’ਤੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਮਾਮਲਾ ਦਰਜ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਅਵਨੀਸ਼ ਚੰਦ ਝਾਅ, ਮਾਜਿਦ ਅਲੀ ਤੇ ਰਾਧਾ ਕ੍ਰਿਸ਼ਨ ਵਜੋਂ ਹੋਈ ਹੈ। ਚੈੱਕ ਬਾਊਂਸ ਹੋਣ ਦੇ ਮਾਮਲੇ ’ਚ ਠੱਗਾਂ ਨੇ ਗ੍ਰਿਫ਼ਤਾਰੀ ਦਾ ਡਰ ਵਿਖਾ ਕੇ ਪੀੜਤ ਦੀ ਕਰੋੜਾਂ ਰੁਪਏ ਦੀ ਕੋਠੀ ’ਤੇ ਕੀਤਾ ਕਬਜ਼ਾ ਕਰ ਲਿਆ ਸੀ। ਜਾਂਚ ’ਚ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਅਵਨੀਸ਼ ਝਾਅ ਬਦਨਾਮ ਭੂ-ਮਾਫੀਆ ਹੈ ਤੇ ਉਸ ਦਾ ਮੁੱਖ ਧੰਦਾ ਜ਼ਮੀਨਾਂ ਦੀ ਖਰੀਦੋ-ਫਰੋਖਤ ਦੇ ਨਾਂ ’ਤੇ ਠੱਗੀ ਮਾਰਨਾ ਤੇ ਲੋਕਾਂ ਤੋਂ ਪੈਸੇ ਵਸੂਲਣਾ ਹੈ। ਇਹ ਗੈਂਗ ਸੈਂਕੜੇ ਲੋਕਾਂ ਨਾਲ ਠੱਗੀਆਂ ਮਾਰ ਚੁੱਕਾ ਹੈ।