ਭਾਰਤ ’ਚ ਅਗਲੇ ਮਹੀਨੇ ਆਵੇਗੀ ਕੋਰੋਨਾ ਦੀ ਨਵੀਂ ਲਹਿਰ

ਨਵੀਂ ਦਿੱਲੀ- ਚੀਨ ’ਚ ਇਕ ਵਾਰ ਫਿਰ ਕੋਰੋਨਾ ਵਾਇਰਸ ਨਾਲ ਮਚੇ ਹਾਹਾਕਾਰ ਨੇ ਦੁਨੀਆ ਦੀ ਚਿੰਤਾ ਵਧ ਦਿੱਤੀ ਹੈ। ਭਾਰਤ ’ਚ ਵੀ ਅਗਲੇ ਮਹੀਨੇ ਕੋਰੋਨਾ ਦੀ ਨਵੀਂ ਲਹਿਰ ਆ ਸਕਦੀ ਹੈ। ਇਸ ਨੂੰ ਲੈ ਕੇ ਭਾਰਤ ਸਰਕਾਰ ਨੇ ਹਵਾਈ ਅੱਡਿਆਂ ’ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ ਭਾਰਤ ’ਚ ਜਨਵਰੀ ਮਹੀਨੇ ’ਚ ਕੋਰੋਨਾ ਦਾ ਨਵਾਂ ਸਬ-ਵੇਰੀਐਂਟ ਬੀ. ਐੱਫ.-7 ਫੈਲ ਸਕਦਾ ਹੈ। ਭਾਰਤ ਲਈ ਅਗਲੇ 30 ਤੋਂ 40 ਦਿਨ ਬਹੁਤ ਮੁਸ਼ਕਿਲ ਭਰੇ ਹਨ।

ਕੋਵਿਡ ਦਾ ਨਵਾਂ ਵੇਰੀਐਂਟ ਬਹੁਤ ਖਤਰਨਾਕ ਦੱਸਿਆ ਜਾ ਰਿਹਾ ਹੈ। ਚੀਨ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਦਾ ਦੂਜੇ ਦੇਸ਼ਾਂ ’ਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ’ਚ ਹੁਣ ਹਾਲਾਤ ਆਮ ਵਾਂਗ ਹਨ ਪਰ ਵਿਦੇਸ਼ਾਂ ਤੋਂ ਲੋਕਾਂ ਦੇ ਆਉਣ ਕਾਰਨ ਹਾਲਾਤ ਵਿਗੜ ਨਾ ਜਾਣ। ਇਸੇ ਡਰ ਦਰਨਮਿਆਨ, ਕੋਲੰਬੋ ਦੇ ਰਸਤੇ ਚੀਨ ਤੋਂ ਪਰਤੀ ਇਕ ਔਰਤ ਅਤੇ ਉਸ ਦੀ 6 ਸਾਲ ਦੀ ਬੇਟੀ ਤਾਮਿਲਨਾਡੂ ਦੇ ਮਦੁਰਾਈ ਹਵਾਈ ਅੱਡੇ ’ਤੇ ਜਾਂਚ ਦੌਰਾਨ ਕੋਰੋਨਾ ਪਾਜ਼ੇਟਿਵ ਪਾਈ ਗਈ। ਹਾਲਾਂਕਿ, ਉਨ੍ਹਾਂ ਦੇ ਨਮੂਨੇ ਜੀਨੋਮ ਸੀਕੁਐਂਸਿੰਗ ਲਈ ਭੇਜੇ ਜਾਣਗੇ ਤਾਂ ਜੋ ਵੇਰੀਐਂਟ ਦਾ ਪਤਾ ਲਾਇਆ ਜਾ ਸਕੇ।

ਓਧਰ, ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਐਂਟੀ-ਕੋਵਿਡ ਵੈਕਸੀਨ ਦੀ ਤੀਜੀ ਅਤੇ ਚੌਥੀ ਬੂਸਟਰ ਖੁਰਾਕ ਦੇ ਰਹੇ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ’ਚ ਚੌਥੀ ਖੁਰਾਕ ਦੀ ਲੋੜ ਨਹੀਂ ਹੈ। ਕੋਵਿਡ ਖਿਲਾਫ ਦੋਵੇਂ ਟੀਕੇ ਲਗਵਾ ਕੇ ਟੀਕਾਕਰਨ ਪੂਰਾ ਕਰਵਾ ਚੁੱਕੇ ਕਈ ਲੋਕਾਂ ਨੇ ਹੁਣ ਤੱਕ ਇਕ ਵੀ ਬੂਸਟਰ ਖੁਰਾਕ ਨਹੀਂ ਲਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਇਕ ਇਕ ਢਾਂਚਾਗਤ ਅਤੇ ਯੋਜਨਾਬੱਧ ਪ੍ਰਤੀਕਿਰਿਆ ਦੀ ਲੋੜ ਹੈ। ਮਾਹਿਰਾਂ ਨੇ ਕਿਹਾ ਕਿ ਐਂਟੀ-ਕੋਵਿਡ ਵੈਕਸੀਨ ਦੀ ਚੌਥੀ ਡੋਜ਼ ਇਸ ਸਮੇਂ ਅਣਉਚਿਤ ਹੈ ਕਿਉਂਕਿ ਦੇਸ਼ ਦੇ ਜ਼ਿਆਦਾਤਰ ਲੋਕਾਂ ਨੂੰ ਅਜੇ ਤੀਜੀ ਖੁਰਾਕ ਨਹੀਂ ਮਿਲੀ ਹੈ। ਇਸ ਤੋਂ ਇਲਾਵਾ, ਭਾਰਤ ’ਚ ਵੱਡੀ ਗਿਣਤੀ ’ਚ ਲੋਕ ਵਾਇਰਸ ਦੇ ਸੰਪਰਕ ’ਚ ਆ ਚੁੱਕੇ ਹਨ ਅਤੇ ਟੀਕੇ ਲਗਾਏ ਗਏ ਹਨ, ਇਸ ਲਈ ਸਥਿਤੀ ਕਾਫੀ ਵੱਖ ਹੈ।

Add a Comment

Your email address will not be published. Required fields are marked *