ਕੌਮਾਂਤਰੀ ਸੀਰੀਜ਼ ਕੋਰੀਆ ਓਪਨ ‘ਚ ਭਾਰਤੀ ਗੋਲਫਰ ਗਗਨਜੀਤ ਭੁੱਲਰ ਪੰਜਵੇਂ ਸਥਾਨ ‘ਤੇ ਰਹੇ

ਜੇਜੂ ਆਈਲੈਂਡ (ਦੱਖਣੀ ਕੋਰੀਆ) – ਭਾਰਤੀ ਗੋਲਫਰ ਗਗਨਜੀਤ ਭੁੱਲਰ ਐਤਵਾਰ ਨੂੰ ਇੱਥੇ ਅੰਤਰਰਾਸ਼ਟਰੀ ਸੀਰੀਜ਼ ਕੋਰੀਆ ਓਪਨ ਵਿਚ ਫਾਈਨਲ ਰਾਊਂਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਅੰਡਰ 67 ਦਾ ਸਕੋਰ ਬਣਾ ਕੇ ਸੰਯੁਕਤ ਪੰਜਵੇਂ ਸਥਾਨ ‘ਤੇ ਰਹੇ। ਟੂਰਨਾਮੈਂਟ ਦੀ ਸ਼ੁਰੂਆਤ ਇੱਕ ਓਵਰ 72 ਦੇ ਸਕੋਰ ਨਾਲ ਕਰਨ ਵਾਲੇ ਭੁੱਲਰ ਨੇ ਅਗਲੇ ਤਿੰਨ ਦੌਰ ਵਿੱਚ 65, 69 ਅਤੇ 67 ਦਾ ਸਕੋਰ ਬਣਾਇਆ। ਉਨ੍ਹਾਂ ਦਾ ਕੁੱਲ ਸਕੋਰ 11 ਅੰਡਰ ਸੀ। 

ਭੁੱਲਰ ਨੇ ਫਾਈਨਲ ਗੇੜ ਵਿੱਚ ਪੰਜ ਬਰਡੀ ਕੀਤੀ ਪਰ ਨਾਲ ਹੀ ਉਹ ਇਕ ਬੋਗੀ ਵੀ ਕਰ ਗਏ। ਜਿਸ ਨਾਲ ਉਨ੍ਹਾਂ ਦਾ ਸਕੋਰ ਚਾਰ ਅੰਡਰ ਰਿਹਾ। ।ਦੂਜੇ ਭਾਰਤੀ ਗੋਲਫਰਾਂ ਲਈ ਨਤੀਜੇ ਇੰਨੇ ਚੰਗੇ ਨਹੀਂ ਰਹੇ। ਫਾਈਨਲ ਰਾਊਂਡ ਵਿੱਚ 68 ਦੇ ਚੰਗੇ ਸਕੋਰ ਦੇ ਬਾਵਜੂਦ ਵੀਰ ਅਹਲਾਵਤ ਸੰਯੁਕਤ 29ਵੇਂ ਸਥਾਨ ‘ਤੇ ਰਹੇ। ਐੱਸ. ਐੱਸ. ਪੀ. ਚੌਰਸੀਆ (71) ਸੰਯੁਕਤ 51ਵੇਂ ਸਥਾਨ ‘ਤੇ ਰਹੇ ਜਦਕਿ ਰਾਸ਼ਿਦ ਖਾਨ (72) ਅਤੇ ਸ਼ਿਵ ਕਪੂਰ (72) ਕ੍ਰਮਵਾਰ ਸੰਯੁਕਤ 62ਵੇਂ ਅਤੇ ਸੰਯੁਕਤ 68ਵੇਂ ਸਥਾਨ ‘ਤੇ ਰਹੇ। ਸਥਾਨਕ ਦਾਅਵੇਦਾਰ ਤੇਈਹੂਨ ਓਕ ਨੇ ਹਮਵਤਨ ਬਾਯੋ ਕਿਮ ਨੂੰ ਇਕ ਸ਼ਾਟ ਨਾਲ ਹਰਾ ਕੇ ਖਿਤਾਬ ਜਿੱਤਿਆ। ਤੇਈਹੂਨ ਦਾ ਕੁੱਲ ਸਕੋਰ 15 ਅੰਡਰ ਰਿਹਾ। 

Add a Comment

Your email address will not be published. Required fields are marked *