ਕੀਨੀਆ ਲਈ ਖੇਡਣਗੇ ਭਾਰਤੀ ਮੂਲ ਦੇ ਕ੍ਰਿਕਟਰ ਪੁਸ਼ਕਰ ਸ਼ਰਮਾ

ਮੁੰਬਈ : ਅਫਰੀਕੀ ਕ੍ਰਿਕਟ ਸਰਕਟ ‘ਚ ਖੇਡ ਚੁੱਕੇ ਭਾਰਤੀ ਮੂਲ ਦੇ ਕ੍ਰਿਕਟਰ ਪੁਸ਼ਕਰ ਸ਼ਰਮਾ ਨੂੰ ਉਸ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਅਤੇ ਉਸ ਨੂੰ ਪਹਿਲੀ ਵਾਰ ਕੀਨੀਆ ਦੀ ਰਾਸ਼ਟਰੀ ਕ੍ਰਿਕਟ ਟੀਮ ‘ਚ ਸ਼ਾਮਲ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ 2022 ਵਿੱਚ, ਪੁਸ਼ਕਰ ਨੇ ਕੀਨੀਆ ਦੇ ਰਵਾਂਡਾ ਵਿੱਚ ਆਯੋਜਿਤ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਸਬ ਰੀਜਨਲ ਅਫਰੀਕਾ ‘ਏ’ ਕੁਆਲੀਫਾਇਰ ਵਿੱਚ ਆਪਣਾ ਡੈਬਿਊ ਕੀਤਾ ਸੀ।

ਕੀਨੀਆ ਦੀ ਰਾਸ਼ਟਰੀ ਟੀਮ ‘ਚ ਆਪਣੀ ਚੋਣ ‘ਤੇ ਪੁਸ਼ਕਰ ਨੇ ਕਿਹਾ, ‘ਮੈਂ ਆਪਣੇ ਕ੍ਰਿਕਟ ਸਫਰ ਨੂੰ ਵਧਾਉਣ ‘ਚ ਇੰਡੀਆਫਸਟ ਲਾਈਫ ਦੇ ਲਗਾਤਾਰ ਸਮਰਥਨ ਦੀ ਸ਼ਲਾਘਾ ਕਰਦਾ ਹਾਂ। ਉਨ੍ਹਾਂ ਦੀ ਵਿੱਤੀ ਸਹਾਇਤਾ ਤੋਂ ਬਿਨਾਂ, ਮੈਂ ਆਪਣੇ ਕਰੀਅਰ ਵਿੱਚ ਇਸ ਹੱਦ ਤੱਕ ਨਹੀਂ ਪਹੁੰਚ ਸਕਦਾ ਸੀ। ਜਦੋਂ ਮੈਂ ਆਪਣੇ ਪਿਤਾ ਦੀ ਨਾਮੁਰਾਦ ਬੀਮਾਰੀ ਨਾਲ ਜੂਝ ਰਿਹਾ ਸੀ, ਤਾਂ ‘ਇੰਡੀਆਫਸਟ ਲਾਈਫ’ ਨੇ ਹਰ ਦੁਖ-ਸੁਖ ‘ਚ ਮੇਰਾ ਸਾਥ ਦਿੱਤਾ। ਇੱਕ ਅਜਿਹੀ ਸੰਸਥਾ ਦੁਆਰਾ ਸਮਰਥਨ ਪ੍ਰਾਪਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ ਜੋ ਹਮੇਸ਼ਾਂ ਆਪਣੇ ਮੂਲ ਮੁੱਲਾਂ ‘ਤੇ ਖਰਾ ਉਤਰਦੀ ਹੈ।

ਇੰਡੀਆ ਫਸਟ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ ਦੇ ਮੁੱਖ ਜਨ ਅਧਿਕਾਰੀ ਪ੍ਰਵੀਣ ਮੇਨਨ ਨੇ ਕਿਹਾ, “ਸਾਨੂੰ ਪੁਸ਼ਕਰ ਦੀਆਂ ਪ੍ਰਾਪਤੀਆਂ ‘ਤੇ ਮਾਣ ਹੈ। ਉਸ ਦੀ ਸੰਭਾਵਨਾ ਨੂੰ ਛੇਤੀ ਪਛਾਣਦੇ ਹੋਏ, ਅਸੀਂ ਉਸ ਦੇ ਪੂਰੇ ਕ੍ਰਿਕਟ ਸਫ਼ਰ ਦੌਰਾਨ ਉਸ ਦਾ ਸਮਰਥਨ ਕੀਤਾ ਹੈ। ਅਸੀਂ ਪੁਸ਼ਕਰ ਨੂੰ ਹੋਰ ਸਫਲ ਬਣਨ ਲਈ ਸਮਰੱਥ ਕਰਨਾ ਜਾਰੀ ਰੱਖਾਂਗੇ। ਅਸੀਂ ਆਉਣ ਵਾਲੇ ਸਮੇਂ ਵਿੱਚ ਉਸਦੀ ਹੋਰ ਸਫਲਤਾ ਦੀ ਕਾਮਨਾ ਕਰਦੇ ਹਾਂ।

ਉਨ੍ਹਾਂ ਨੇ ਪਿਛਲੇ ਸਾਲ ਐਨਪੀਸੀਏ (ਨੈਰੋਬੀ ਪ੍ਰੋਵਿੰਸ਼ੀਅਲ ਕ੍ਰਿਕਟ ਐਸੋਸੀਏਸ਼ਨ) ਸੁਪਰ ਡਿਵੀਜ਼ਨ ਲੀਗ ਵਿੱਚ ਦੱਖਣੀ-ਪੂਰਬੀ ਅਫ਼ਰੀਕੀ ਕ੍ਰਿਕਟ ਸਰਕਟ ਵਿੱਚ 14 ਪਾਰੀਆਂ ਵਿੱਚ 841 ਦੌੜਾਂ ਬਣਾਈਆਂ ਸਨ। ਅਜਿਹਾ ਕਰਕੇ ਉਸ ਨੇ ਮੁਕਾਬਲਾ ਦੇਖਣ ਵਾਲੇ ਪ੍ਰਸ਼ੰਸਕਾਂ ਅਤੇ ਕ੍ਰਿਕਟ ਮਾਹਿਰਾਂ ‘ਤੇ ਲੰਮੀ ਛਾਪ ਛੱਡੀ। ਹਾਲ ਹੀ ਵਿੱਚ ਸਮਾਪਤ ਹੋਈ ਦਫਾਬੇਟ ਅਫਰੀਕਾ ਕ੍ਰਿਕਟ ਪ੍ਰੀਮੀਅਰ ਲੀਗ (ACPL ਕੀਨੀਆ T20) ਵਿੱਚ ਚੈਂਪੀਅਨਸ਼ਿਪ ਜੇਤੂ ਨਾਕੁਰੂ ਲੇਪਰਡਸ ਟੀਮ ਦੇ ਹਿੱਸੇ ਵਜੋਂ, ਪੁਸ਼ਕਰ ਨੇ 115 ਦੀ ਸਟ੍ਰਾਈਕ ਰੇਟ ਨਾਲ 228 ਦੌੜਾਂ ਬਣਾਈਆਂ ਅਤੇ 7 ਤੋਂ ਘੱਟ ਦੀ ਇਕਾਨਮੀ ਨਾਲ 5 ਵਿਕਟਾਂ ਲਈਆਂ।

ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਸਬ ਰੀਜਨਲ ਅਫਰੀਕਾ ‘ਏ’ ਕੁਆਲੀਫਾਇਰ 2024 ਦੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦਾ ਇੱਕ ਮਹੱਤਵਪੂਰਨ ਪੜਾਅ ਹੈ, ਜਿਸ ਦੀ ਮੇਜ਼ਬਾਨੀ ਵੈਸਟਇੰਡੀਜ਼ ਅਤੇ ਸੰਯੁਕਤ ਰਾਜ ਅਮਰੀਕਾ ਕਰਨਗੇ। ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੁਸ਼ਕਰ ਦੇ ਕੀਨੀਆ ਦੇ ਟੀ-20 ਵਿਸ਼ਵ ਕੱਪ ਖੇਡਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਖੇਤਰੀ ਫਾਈਨਲ ‘ਚ ਵੱਡੀ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ।

Add a Comment

Your email address will not be published. Required fields are marked *