ਸ੍ਰੀਕਾਂਤ ਤੇ ਡਬਲਜ਼ ਖਿਡਾਰੀਆਂ ਦੇ ਨਾ ਚੱਲਣ ਕਾਰਨ ਭਾਰਤ ਨੂੰ ਮਿਲਿਆ ਚਾਂਦੀ ਦਾ ਤਮਗਾ
August 3, 2022
ਬਰਮਿੰਘਮ, 3 ਅਗਸਤ
ਕਿਦਾਂਬੀ ਸ੍ਰੀਕਾਂਤ ਅਤੇ ਡਬਲਜ਼ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਭਾਰਤ ਨੂੰ ਇਥੇ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਮਲੇਸ਼ੀਆ ਤੋਂ 1-3 ਨਾਲ ਹਾਰ ਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਇਸ ਮੈਚ ਵਿੱਚ ਭਾਰਤ ਦੇ ਸਿੰਗਲਜ਼ ਖਿਡਾਰੀਆਂ ਅਤੇ ਮਲੇਸ਼ੀਆ ਦੇ ਡਬਲਜ਼ ਜੋੜੀਆਂ ’ਤੇ ਨਜ਼ਰਾਂ ਟਿਕੀਆਂ ਹੋਈਆਂ ਸਨ। ਭਾਰਤ ਦੇ ਸਿੰਗਲਜ਼ ਖਿਡਾਰੀਆਂ ਨੇ ਹਾਲਾਂਕਿ ਆਪਣੇ ਹੇਠਲੇ ਦਰਜੇ ਦੇ ਵਿਰੋਧੀਆਂ ਵਿਰੁੱਧ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਤੇ ਭਾਰਤ ਸੋਨ ਤਗਮੇ ਤੋਂ ਖੁੰਝ ਗਿਆ।

