‘ਮਾਸਟਰਸ਼ੈੱਫ ਇੰਡੀਆ’ ਪੇਸ਼ ਕਰੇਗਾ ਖਾਣ-ਪੀਣ ਦੀ ਬਿਲਕੁਲ ਨਵੀਂ ਤਸਵੀਰ

ਮੁੰਬਈ – ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਤੇ ਸੋਨੀ ਲਿਵ 2 ਜਨਵਰੀ ਤੋਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਤੋਂ ਆਪਣੇ ਨਵੇਂ ਸ਼ੋਅ ‘ਮਾਸਟਰਸ਼ੈੱਫ ਇੰਡੀਆ’ ਰਾਹੀਂ ਲਜ਼ੀਜ਼ ਵਿਅੰਜਨਾਂ ਦੀ ਦੁਨੀਆ ਦੀ ਇਕ ਅਨੋਖੀ ਝਲਕ ਪੇਸ਼ ਕਰਨ ਜਾ ਰਹੇ ਹਨ। ਜਿਥੇ ਦਰਸ਼ਕਾਂ ਨੂੰ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਚੁਣੇ ਜਾਣ ਵਾਲੇ ਪਕਵਾਨਾਂ ਦਾ ਪ੍ਰਬੰਧ ਹੈ, ਉਥੇ ਇਸ ਕੁਕਿੰਗ ਰਿਐਲਿਟੀ ਸ਼ੋਅ ਨੂੰ ਲੈ ਕੇ ਸਾਰੇ ਵਾਕਈ ਬੇਹੱਦ ਉਤਸ਼ਾਹਿਤ ਹਨ।

ਇਸ ਸ਼ੋਅ ’ਚ ਜੱਜਾਂ ਦਾ ਕਿਰਦਾਰ ਨਿਭਾਉਣਗੇ ਮੰਨੇ-ਪ੍ਰਮੰਨੇ ਸ਼ੈਫਸ ਰਣਵੀਰ ਬਰਾੜ, ਗਰਿਮਾ ਅਰੋੜਾ ਤੇ ਵਿਕਾਸ ਖੰਨਾ, ਜੋ ਵੱਖ-ਵੱਖ ਦਾਅਵੇਦਰਾਂ ਵਲੋਂ ਪਰੋਸੇ ਜਾਣ ਵਾਲੇ ਪਕਵਾਨਾਂ ਨੂੰ ਆਪਣੀਆਂ-ਆਪਣੀਆਂ ਕਸੌਟੀਆਂ ’ਤੇ ਪਰਖਣਗੇ। ਸ਼ੈੱਫ ਗਰਿਮਾ ਅਰੋੜਾ ਨੇ ਇਸ ਸ਼ੋਅ ਤੋਂ ਬਹੁਤ ਜ਼ਿਆਦਾ ਉਮੀਦਾਂ ਲਗਾ ਰੱਖੀਆਂ ਹਨ, ਜੋ ਐਲਾਨ ਕਰਦੀਆਂ ਹਨ ਕਿ ਮਾਸਟਰਸ਼ੈੱਫ ਸਿਰਫ ਇਕ ਟਾਈਟਲ ਨਹੀਂ, ਸਗੋਂ ਇਕ ਐਟੀਚਿਊਡ ਹੈ।

ਗਰਿਮਾ ਦਾ ਕਹਿਣਾ ਹੈ ਕਿ ਮੈਂ ਮਾਸਟਰਸ਼ੈੱਫ ’ਤੇ ਲੱਭ ਰਹੀ ਹਾਂ ਇਕ ਅਜਿਹਾ ਹੋਮ ਕੁੱਕ, ਜੋ ਟੇਸਟ ਮੇਕਰ ਵੀ ਹੋਵੇ ਤੇ ਚੇਂਜ ਮੇਕਰ ਵੀ। ਸੈਲੇਬ੍ਰਿਟੀ ਸ਼ੈੱਫ ਤੇ ਫੂਡ ਇਤਿਹਾਸਕਾਰ ਰਣਵੀਰ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਕਹਾਣੀਆਂ ਦੀ ਭਾਲ ਹੈ, ਜਿਨ੍ਹਾਂ ਤੋਂ ਉਨ੍ਹਾਂ ਵਿਅੰਜਨਾਂ ਦਾ ਜਨਮ ਹੋਇਆ ਹੈ। ਰਣਵੀਰ ਕਹਿੰਦੇ ਹਨ ਕਿ ਮੈਂ ਆਇਆ ਹਾਂ ਹੋਮ ਕੁੱਕ ਦੀਆਂ ਡਿਸ਼ਿਜ਼ ਦੇ ਪਿੱਛੇ ਦੇ ਕੁਝ ਮਸਸਾਲੇਦਾਰ ਕਿੱਸਿਆਂ ਨੂੰ ਚਖਣ, ਜਿਨ੍ਹਾਂ ਦਾ ਫੈਨ ਬਣੇਗਾ ਪੂਰਾ ਹਿੰਦੁਸਤਾਨ।

ਇਸੇ ਤਰ੍ਹਾਂ ਸ਼ੈੱਫ ਵਿਕਾਸ ਖੰਨਾ ਦੱਸਦੇ ਹਨ ਕਿ ਉਨ੍ਹਾਂ ਨੂੰ ਕਿਸੇ ਅਜਿਹੇ ਦੀ ਭਾਲ ਹੈ, ਜਿਸ ਦਾ ਖਾਣਾ ਉਨ੍ਹਾਂ ਦੇ ਦਿਲ ਨੂੰ ਛੂਹ ਜਾਵੇ। ਵਿਕਾਸ ਦੱਸਦੇ ਹਨ ਕਿ ਮਾਸਟਰਸ਼ੈੱਫ ਉਹੀ ਬਣੇਗਾ, ਜਿਸ ਦੀ ਡਿੱਸ਼ ਦਾ ਸਵਾਦ ਸਾਡੀ ਜ਼ੁਬਾਨ ਨੂੰ ਹੀ ਨਹੀਂ, ਸਾਡੀ ਰੂਹ ਨੂੰ ਵੀ ਜਿੱਤ ਲਵੇ। ਕੋਲਕਾਤਾ, ਹੈਦਰਾਬਾਦ ਤੇ ਮੁੰਬਈ ’ਚ ਹੋਏ ਇਸ ਸ਼ੋਅ ’ਚ ਆਡੀਸ਼ਨਜ਼ ’ਚ ਚੁਣੇ ਗਏ ਕੁਝ ਲੱਕੀ ਲੋਕ ਜੋ ਇਸ ਸ਼ੋਅ ਦਾ ਜ਼ਾਇਕਾ ਬਾਖੂਬੀ ਸਮਝਦੇ ਹਨ, ਹੁਣ ਅਸਲੀ ਜੰਗ ਦੇ ਮੈਦਾਨ ਭਾਵ ਮਾਸਟਰਸ਼ੈੱਫ ਕਿਚਨ ਵੱਲ ਰੁਖ਼ ਕਰਨਗੇ।

Add a Comment

Your email address will not be published. Required fields are marked *