ਯੂਕੇ ‘ਚ ਨਵੇਂ ਸਾਲ ‘ਚ ਬੰਦ ਹੋ ਜਾਵੇਗਾ ਕੋਵਿਡ-19 ਡੇਟਾ ਦਾ ਪ੍ਰਕਾਸ਼ਨ

ਲੰਡਨ – ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਨਵੇਂ ਸਾਲ ਵਿੱਚ ਕੋਵਿਡ-19 ਮਹਾਮਾਰੀ ਦੇ ਨਿਯਮਤ ਅੰਕੜਿਆਂ ਨੂੰ ਪ੍ਰਕਾਸ਼ਿਤ ਕਰਨਾ ਬੰਦ ਕਰ ਦੇਣਗੇ ਕਿਉਂਕਿ ਦੇਸ਼ ਦੇ ਲੋਕ ਟੀਕਿਆਂ ਅਤੇ ਦਵਾਈਆਂ ਦੀ ਮਦਦ ਨਾਲ ਵਾਇਰਸ ਨਾਲ ਜਿਉਣਾ ਸਿੱਖ ਗਏ ਹਨ, ਲਿਹਾਜਾ ਹੁਣ ਇਹਨਾਂ ਦੀ ਲੋੜ ਨਹੀਂ ਹੈ। ਬ੍ਰਿਟੇਨ ਦੀ “ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ” (UKHSA) ਨੇ ਕਿਹਾ ਕਿ ਉਹ ਮੌਸਮੀ ਫਲੂ ਵਰਗੀਆਂ ਹੋਰ ਆਮ ਵਾਇਰਲ ਬਿਮਾਰੀਆਂ ਵਾਂਗ ਕੋਵਿਡ ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ। 

ਇਸ ਸਾਲ ਅਪ੍ਰੈਲ ਤੋਂ ਪ੍ਰਜਨਨ ਦਰ ਜਾਂ ਆਰ ਵੈਲਯੂ ‘ਤੇ ਡੇਟਾ ਨੂੰ ਪੰਦਰਵਾੜੇ ਇੱਕ ਨਿਗਰਾਨੀ ਸਾਧਨ ਵਜੋਂ ਪ੍ਰਕਾਸ਼ਤ ਕੀਤਾ ਗਿਆ। UKHSA ਐਪੀਡੈਮਿਓਲੋਜੀ ਮਾਡਲਿੰਗ ਰਿਵਿਊ ਗਰੁੱਪ (EMRG) ਦੇ ਚੇਅਰ ਡਾ. ਨਿਕ ਵਾਟਕਿੰਸ ਨੇ ਕਿਹਾ ਕਿ “ਮਹਾਮਾਰੀ ਦੌਰਾਨ R ਮੁੱਲ ਅਤੇ ਵਿਕਾਸ ਦਰ ਨੇ ਜਨਤਕ ਸਿਹਤ ਕਾਰਵਾਈਆਂ ਅਤੇ ਸਰਕਾਰੀ ਫ਼ੈਸਲਿਆਂ ਨੂੰ ਸੂਚਿਤ ਕਰਨ ਲਈ ਇੱਕ ਉਪਯੋਗੀ ਅਤੇ ਸਧਾਰਨ ਸੂਚਕ ਵਜੋਂ ਕੰਮ ਕੀਤਾ ਹੈ।” ਉਸਨੇ ਕਿਹਾ ਕਿ “ਹੁਣ ਜਦੋਂ ਅਸੀਂ ਟੀਕਿਆਂ ਅਤੇ ਦਵਾਈਆਂ ਦੀ ਮਦਦ ਨਾਲ ਕੋਵਿਡ-19 ਦੇ ਨਾਲ ਰਹਿਣ ਦੇ ਪੜਾਅ ‘ਤੇ ਪਹੁੰਚ ਗਏ ਹਾਂ, ਨਿਗਰਾਨੀ ਘੱਟ ਗਈ ਹੈ। ਅਜੇ ਵੀ ਬਹੁਤ ਸਾਰੇ ਵੱਖ-ਵੱਖ ਸੰਕੇਤਾਂ ਦੁਆਰਾ ਨੇੜਿਓਂ ਨਿਗਰਾਨੀ ਕੀਤੀ ਜਾਂਦੀ ਹੈ, ਅਜਿਹੇ ਵਿਚ ਇਸ ਖਾਸ ਡੇਟਾ ਦੇ ਪ੍ਰਕਾਸ਼ਨ ਦੀ ਹੁਣ ਲੋੜ ਨਹੀਂ ਹੈ।” ਈਐਮਆਰਜੀ ਨੇ ਕਿਹਾ ਕਿ ਇਸਦੀ ਤਾਜ਼ਾ ਵਿਸਤ੍ਰਿਤ ਸਮੀਖਿਆ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਕੋਵਿਡ-19 ਨਾਲ ਸਬੰਧਤ ਡੇਟਾ ਦਾ ਪ੍ਰਕਾਸ਼ਨ 6 ਜਨਵਰੀ, 2023 ਤੋਂ ਰੋਕ ਦਿੱਤਾ ਜਾਵੇਗਾ।

Add a Comment

Your email address will not be published. Required fields are marked *