ਸਕੂਲ ਜਾ ਰਹੀ ਅਧਿਆਪਕਾ ਨੂੰ ਟਰੱਕ ਨੇ ਮਾਰੀ ਟੱਕਰ, ਮੌਕੇ ‘ਤੇ ਹੀ ਹੋਈ ਦਰਦਨਾਕ ਮੌਤ

ਲੁਧਿਆਣਾ – ਆਟੋ ਤੋਂ ਉੱਤਰ ਕੇ ਸੜਕ ਪਾਰ ਕਰ ਰਹੀ ਸਕੂਲ ਟੀਚਰ ਨੂੰ ਟਰੱਕ ਨੇ ਲਪੇਟ ਵਿਚ ਲੈ ਲਿਆ। ਹਾਦਸੇ ਵਿਚ ਔਰਤ ਗੰਭੀਰ ਜ਼ਖਮੀ ਹੋ ਗਈ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਟਰੱਕ ਚਾਲਕ ਟਰੱਕ ਲੈ ਕੇ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਔਰਤ ਨਿਊ ਸ਼ਿਵਪੁਰੀ ਦੀ ਰਹਿਣ ਵਾਲੀ ਉਰਮਿਲਾ ਬੇਖੀ (48) ਹੈ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ‘ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਸ਼ਿਕਾਇਤ ਵਿਚ ਨਰਿੰਦਰ ਬੇਖੀ ਨੇ ਦੱਸਿਆ ਕਿ ਉਸ ਦੀ ਪਤਨੀ ਉਰਮਿਲਾ ਬੇਖੀ ਦੌਲਤ ਕਾਲੋਨੀ ਸਿਥਤ ਮਾਂ ਸ਼ਾਰਦਾ ਵਿੱਦਿਆ ਪੀਠ ਸਕੂਲ ਵਿਚ ਅਧਿਆਪਕਾ ਹੈ। ਉਹ ਰੋਜ਼ਾਨਾ ਵਾਂਗ ਆਟੋ ’ਤੇ ਸਵਾਰ ਹੋ ਕੇ ਦਾਦਾ ਮੋਟਰਸ ਦੇ ਬਾਹਰ ਉੱਤਰਦੀ ਸੀ। ਫਿਰ ਸੜਕ ਪਾਰ ਕਰਕੇ ਦੂਜੇ ਪਾਸੇ ਮੌਜੂਦ ਸਕੂਲ ਜਾਂਦੀ ਸੀ। ਸ਼ਨੀਵਾਰ ਨੂੰ ਵੀ ਜਦੋਂ ਉਹ ਆਟੋ ਤੋਂ ਉੱਤਰ ਕੇ ਦੂਜੇ ਪਾਸੇ ਸਥਿਤ ਸਕੂਲ ਜਾਣ ਲਈ ਸੜਕ ਪਾਰ ਕਰ ਰਹੀ ਸੀ ਤਾਂ ਇਕ ਓਵਰਸਪੀਡ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਧਰ, ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤਾਂਕਿ ਮੁਲਜ਼ਮ ਦਾ ਪਤਾ ਲੱਗ ਸਕੇ।

Add a Comment

Your email address will not be published. Required fields are marked *