ਨੇਪਾਲ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਚਾਰਲਸ ਸੋਭਰਾਜ ਫਰਾਂਸ ਪੁੱਜਿਆ

ਪੈਰਿਸ, 24 ਦਸੰਬਰ-: ‘ਬਿਕਨੀ ਕਿਲਰ’ ਵਜੋਂ ਬਦਨਾਮ ਚਾਰਲਸ ਸੋਭਰਾਜ ਨੇਪਾਲ ਦੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅੱਜ ਫਰਾਂਸ ਪਹੁੰਚਿਆ। ਉਹ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਫ੍ਰੈਂਚ ਨਾਗਰਿਕ ਸੋਭਰਾਜ (78) ਨੂੰ 1970 ਵਿਚ ਅਮਰੀਕੀ ਅਤੇ ਕੈਨੇਡੀਅਨ ਸੈਲਾਨੀਆਂ ਦੀ ਮੌਤ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਏਸ਼ੀਆ ਭਰ ਵਿੱਚ ਕਈ ਪੱਛਮੀ ਸੈਲਾਨੀਆਂ ਨੂੰ ਮਾਰਨ ਦੀ ਗੱਲ ਕਬੂਲੀ ਸੀ।

Add a Comment

Your email address will not be published. Required fields are marked *