ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 621 ਅੰਕ ਫਿਸਲਿਆ, ਨਿਫਟੀ ਵੀ ਕਮਜ਼ੋਰ

ਮੁੰਬਈ- ਕੁਝ ਦੇਸ਼ਾਂ ‘ਚ ਕੋਵਿਡ ਸੰਕਰਮਣ ਦੇ ਵਧਦੇ ਮਾਮਲਿਆਂ ਵਿਚਕਾਰ ਗਲੋਬਲ ਬਾਜ਼ਾਰਾਂ ‘ਚ ਕਮਜ਼ੋਰ ਰੁਖ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਸਥਾਨਕ ਬਾਜ਼ਾਰ ਵੀ ਡਿੱਗ ਗਏ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਲਗਾਤਾਰ ਚੌਥੇ ਦਿਨ ਬਿਕਵਾਲੀ ਦੇ ਦਬਾਅ ‘ਚ ਰਿਹਾ ਅਤੇ ਸ਼ੁਰੂਆਤੀ ਕਾਰੋਬਾਰ ‘ਚ 620.66 ਅੰਕ ਡਿੱਗ ਕੇ 60,205.56 ‘ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ‘ਚ 158.55 ਅੰਕਾਂ ਦੀ ਗਿਰਾਵਟ ਨਾਲ 17,968.80 ‘ਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ ਦੀਆਂ ਕੰਪਨੀਆਂ ‘ਚ ਟਾਟਾ ਮੋਟਰਜ਼, ਟਾਟਾ ਸਟੀਲ, ਐੱਸ.ਬੀ.ਆਈ, ਇਨਫੋਸਿਸ, ਐੱਚ.ਡੀ.ਐੱਫ.ਸੀ, ਐੱਚ.ਡੀ.ਐੱਫ.ਸੀ ਬੈਂਕ, ਬਜਾਜ ਫਾਈਨਾਂਸ ਅਤੇ ਪਾਵਰ ਗਰਿੱਡ ਨੁਕਸਾਨ ‘ਚ ਸਨ। ਦੂਜੇ ਪਾਸੇ ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਨੇਸਲੇ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰ ਲਾਭ ‘ਚ ਰਹੇ ਸਨ।

Add a Comment

Your email address will not be published. Required fields are marked *