ਪੰਜਾਬ ਤੇ ਹਰਿਆਣਾ ’ਚ ਧੁੰਦ ਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ

ਚੰਡੀਗੜ੍ਹ, 22 ਦਸੰਬਰ-: ਹਰਿਆਣਾ ਅਤੇ ਪੰਜਾਬ ਵਿਚ ਅੱਜ ਸਵੇਰੇ ਧੁੰਦ ਕਾਰਨ ਕਈ ਥਾਵਾਂ ’ਤੇ ਜਨ-ਜੀਵਨ ਪ੍ਰਭਾਵਿਤ ਹੋਇਆ। ਦੋਵਾਂ ਰਾਜਾਂ ਦੇ ਕੁਝ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਧੁੰਦ ਕਾਰਨ ਦਿੱਖਣ ਹੱਦ ਘੱਟ ਰਹੀ ਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਿਹਾ।

ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਹਲਵਾਰਾ, ਬਠਿੰਡਾ ਅਤੇ ਫਰੀਦਕੋਟ ਵਿੱਚ ਵੀ ਇਹੋ ਸਥਿਤੀ ਬਣੀ ਰਹੀ। ਪੰਜਾਬ ਦਾ ਗੁਰਦਾਸਪੁਰ ਘੱਟੋ-ਘੱਟ ਪੰਜ ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ। ਵਿਭਾਗ ਮੁਤਾਬਕ ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 8.4 ਡਿਗਰੀ, ਲੁਧਿਆਣਾ ‘ਚ 8 ਡਿਗਰੀ, ਪਟਿਆਲਾ ‘ਚ 8.2 ਡਿਗਰੀ, ਬਠਿੰਡਾ ‘ਚ 5.8 ਡਿਗਰੀ ਅਤੇ ਮੁਹਾਲੀ ‘ਚ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿੱਚ ਮਹਿੰਦਰਗੜ੍ਹ 4.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ, ਜਦੋਂ ਕਿ ਹਿਸਾਰ ਦਾ ਘੱਟੋ ਘੱਟ ਤਾਪਤਾਨ 6.7 ਡਿਗਰੀ ਸੈਲਸੀਅਸ, ਕਰਨਾਲ 8.2, ਅੰਬਾਲਾ 8.4, ਭਿਵਾਨੀ 6.2, ਸਿਰਸਾ 9.2 ਅਤੇ ਰੋਹਤਕ ਵਿੱਚ ਘੱਟੋ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਰਿਹਾ।

ਸ੍ਰੀਨਗਰ ਵਿੱਚ ਰਹੀ ਸੀਜ਼ਨ ਦੀ ਸਭ ਤੋਂ ਠੰਢੀ ਰਾਤ

ਸ੍ਰੀਨਗਰ ਵਿੱਚ ਚਿੱਲਾ ਕਲਾਂ ਦੇ 40 ਦਿਨਾਂ ਦੇ ਠੰਢ ਦੇ ਸਮੇਂ ਦਾ ਆਗਾਜ਼ ਹੋ ਗਿਆ ਹੈ। ਸ੍ਰੀਨਗਰ ਵਿੱਚ ਬੁੱਧਵਾਰ ਦੀ ਰਾਤ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਠੰਢ ਕਾਰਨ ਵਾਟਰ ਸਪਲਾਈ ਲਾਈਨ ਅਤੇ ਡੱਲ ਝੀਲ ਅੰਦਰੋਂ ਜੰਮਣੀ ਸ਼ੁਰੂ ਹੋ ਗਈ ਹੈ। ਸ੍ਰੀਨਗਰ ਵਿੱਚ ਬੁੱਧਵਾਰ ਦੀ ਰਾਤ ਮਨਫ਼ੀ 5.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦੋਂ ਕਿ ਸ਼ਹਿਰ ਦਾ ਤਾਪਮਾਨ ਮਨਫ਼ੀ 4.2 ਡਿਗਰੀ ਸੈਲਸੀਅਸ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਗਾਮ ਜਿਥੇ ਸਾਲਾਨਾ ਅਮਰਨਾਥ ਯਾਤਰਾ ਦਾ ਬੇਸ ਕੈਂਪ ਹੁੰਦਾ ਹੈ, ਦਾ ਤਾਪਮਾਨ ਮਨਫ਼ੀ 6.8 ਡਿਗਰੀ ਸੈਲਸੀਅਮ ਰਿਹਾ ਜੋ ਕਿ ਵਾਦੀ ਵਿੱਚ ਸਭ ਤੋਂ ਠੰਢਾ ਸਥਾਨ ਹੈ।

Add a Comment

Your email address will not be published. Required fields are marked *