ਦੁਬਈ ਪੁਲਸ ਨੇ ਉਰਫੀ ਜਾਵੇਦ ਨੂੰ ਲਿਆ ਹਿਰਾਸਤ ‘ਚ

ਮੁੰਬਈ : ਸੋਸ਼ਲ ਮੀਡੀਆ ਸਨਸਨੀ ਉਰਫੀ ਜਾਵੇਦ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਰਫੀ ਡਰੈਸਿੰਗ ਸਟਾਈਲ ਅਤੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਹਾਲਾਂਕਿ ਇਸ ਲਈ ਉਸ ਨੂੰ ਕਾਫ਼ੀ ਟਰੋਲ ਵੀ ਕੀਤਾ ਜਾਂਦਾ ਹੈ। ਉਰਫੀ ਜਾਵੇਦ ਫਿਲਹਾਲ ਮੁਸ਼ਕਿਲਾਂ ‘ਚ ਘਿਰ ਚੁੱਕੀ ਹੈ। ਉਹ ਦੁਬਈ ‘ਚ ਇੱਕ ਜਨਤਕ ਸਥਾਨ ‘ਤੇ ਛੋਟੇ ਕੱਪੜੇ (ਅਸ਼ਲੀਲ ਪਹਿਰਾਵਾ) ਪਹਿਨ ਕੇ ਸ਼ੂਟਿੰਗ ਦੌਰਾਨ ਫੜੀ ਗਈ ਹੈ ਅਤੇ ਪੁਲਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ।

ਦੁਬਈ ‘ਚ ਉਰਫੀ ਨੂੰ ਲਿਆ ਗਿਆ ਹਿਰਾਸਤ ‘ਚ
ਉਰਫੀ ਹਾਲ ਹੀ ‘ਚ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਸ਼ੂਟਿੰਗ ਲਈ ਦੁਬਈ ਗਈ ਸੀ ਅਤੇ ਉੱਥੇ ਉਹ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਰਹੀ ਹੈ। ਉਰਫੀ ਅਤਰੰਗੀ ਡਰੈੱਸ ਨਾਲ ਆਪਣੇ ਟ੍ਰਿਪ ਦੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਲਗਾਤਾਰ ਪ੍ਰਸ਼ੰਸਕਾਂ ਲਈ ਸ਼ੇਅਰ ਕਰ ਰਹੀ ਹੈ। ਹਾਲਾਂਕਿ, ਇੱਕ ਨਵੀਂ ਰਿਪੋਰਟ ਮੁਤਾਬਕ, ਉਰਫੀ ਨੇ ਬਹੁਤ ਹੀ ਰਿਵੀਲਿੰਗ ਡਰੈੱਸ ਪਾ ਕੇ ‘ਓਪਨ ਏਰੀਆ’ ‘ਚ ਇੱਕ ਵੀਡੀਓ ਸ਼ੂਟ ਕੀਤਾ ਹੈ। ਦੁਬਈ ‘ਚ ਖੁੱਲ੍ਹੇ ਖ਼ੇਤਰਾਂ ‘ਚ ਅਜਿਹੇ ਪਹਿਰਾਵੇ ‘ਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਹੈ। ਪੁਲਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਪੁੱਛਗਿੱਛ ਕਰ ਰਹੀ ਹੈ।

ਖੁੱਲ੍ਹੇ ਥਾਂ ‘ਤੇ ਵੀਡੀਓ ਸ਼ੂਟ ਕਰਨਾ ਪਿਆ ਭਾਰੀ
ਖ਼ਬਰਾਂ ਮੁਤਾਬਕ, ਉਰਫੀ ਦੇ ਪਹਿਰਾਵੇ ‘ਚ ‘ਕੋਈ ਸਮੱਸਿਆ’ ਨਹੀਂ ਸੀ ਪਰ ਉਸ ਨੇ ਇੱਕ ਖੁੱਲ੍ਹੇ ਖੇਤਰ ‘ਚ ਵੀਡੀਓ ਸ਼ੂਟ ਕੀਤਾ ਸੀ, ਜਿਸ ਕਾਰਨ ਦੁਬਈ ‘ਚ ਅਧਿਕਾਰੀਆਂ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਯੂ. ਏ. ਈ. ‘ਚ ਸਥਾਨਕ ਅਧਿਕਾਰੀ ਉਰਫੀ ਦੀ ਭਾਰਤ ਵਾਪਸੀ ਟਿਕਟ ਨੂੰ ਵੀ ਮੁਲਤਵੀ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਉਰਫੀ ਨੂੰ ਹਾਲ ਹੀ ‘ਚ ਸੰਨੀ ਲਿਓਨ ਅਤੇ ਅਰਜੁਨ ਬਿਜਲਾਨੀ ਦੁਆਰਾ ਹੋਸਟ ਕੀਤੇ ਡੇਟਿੰਗ ਰਿਐਲਿਟੀ ਸ਼ੋਅ Splitsvilla X4 ‘ਚ ਦੇਖਿਆ ਗਿਆ ਸੀ। ਉਸ ਨੇ ਸ਼ੋਅ ‘ਚ ਆਪਣੇ ਪਹਿਰਾਵੇ ਲਈ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪਿਛਲੇ ਮਹੀਨੇ ਉਹ ਲੇਖਕ ਚੇਤਨ ਭਗਤ ਨਾਲ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੀ ਸੀ। ਚੇਤਨ ਭਗਤ ਨੇ ਕਿਹਾ ਸੀ ਕਿ ਇਸ ਦੇਸ਼ ਦੇ ਨੌਜਵਾਨ ਖ਼ਾਸਕਰ ਮੁੰਡੇ-ਕੁੜੀਆਂ ਉਸ ਕਾਰਨ ਭਟਕ ਰਹੇ ਹਨ। ਚੇਤਨ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ, ਉਰਫੀ ਨੇ ਉਸ ਨੂੰ ‘ਵਿਗੜਿਆ’ ਕਿਹਾ, ਅਤੇ ਚੇਤਨ ਦੇ ਕਥਿਤ WhatsApp ਸੰਦੇਸ਼ਾਂ ਦੇ ਸਕ੍ਰੀਨਸ਼ੌਟਸ ਵੀ ਸਾਂਝੇ ਕੀਤੇ, ਜੋ 2018 ‘ਚ MeToo ਅੰਦੋਲਨ ਦੌਰਾਨ ਲੀਕ ਹੋਏ ਸਨ।

Add a Comment

Your email address will not be published. Required fields are marked *