ਟਿਊਨੀਸ਼ੀਅਨ ਗਾਰਡਾਂ ਨੇ ਬਚਾਈ 1,200 ਪ੍ਰਵਾਸੀਆਂ ਦੀ ਜਾਨ

ਟਿਊਨਿਸ : ਟਿਊਨੀਸ਼ੀਆ ਦੇ ਮਰੀਨ ਗਾਰਡ ਨੇ ਪਿਛਲੇ 48 ਘੰਟਿਆਂ ‘ਚ ਦੇਸ਼ ਦੇ ਪੂਰਬੀ ਤੱਟ ‘ਤੇ ਤੈਰਦੇ ਹੋਏ ਲਗਭਗ 1200 ਪ੍ਰਵਾਸੀਆਂ ਨੂੰ ਬਚਾਇਆ ਹੈ। ਇਹ ਜਾਣਕਾਰੀ ਟਿਊਨੀਸ਼ੀਆ ਨੈਸ਼ਨਲ ਗਾਰਡ ਨੇ ਦਿੱਤੀ। ਟਿਊਨੀਸ਼ੀਆ ਦੇ ਨੈਸ਼ਨਲ ਗਾਰਡ ਦੇ ਬੁਲਾਰੇ ਹਾਉਸੇਮੇਦੀਨ ਜੱਬਲੀ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਗੈਰ-ਕਾਨੂੰਨੀ ਪਰਵਾਸ ਦੀਆਂ 49 ਕੋਸ਼ਿਸ਼ਾਂ ਨੂੰ ਅਸਫਲ ਕਰਨ ਤੋਂ ਬਾਅਦ ਸੋਮਵਾਰ ਤੋਂ ਮੰਗਲਵਾਰ ਅਤੇ ਮੰਗਲਵਾਰ ਤੋਂ ਬੁੱਧਵਾਰ ਦੀਆਂ ਦੋ ਰਾਤਾਂ ਦੌਰਾਨ ਬਚਾਅ ਕਾਰਜ ਚਲਾਇਆ ਗਿਆ। ਉਸਨੇ ਅੱਗੇ ਕਿਹਾ ਕਿ 215 ਟਿਊਨੀਸ਼ੀਅਨ ਨਾਗਰਿਕਾਂ ਅਤੇ 977 ਵਿਦੇਸ਼ੀ ਨਾਗਰਿਕਾਂ ਨੂੰ ਇਟਲੀ ਜਾਂਦੇ ਸਮੇਂ ਬਚਾਇਆ ਗਿਆ ਸੀ।

Add a Comment

Your email address will not be published. Required fields are marked *