ਓਡਿਸ਼ਾ ’ਚ 900 ਮਾਓਵਾਦੀ ਸਮਰਥਕਾਂ ਨੇ ਕੀਤਾ ਆਤਮ-ਸਮਰਪਣ

ਮਲਕਾਨਗਿਰੀ –ਮਾਓਵਾਦੀਆਂ ਵਿਰੁੱਧ ਮੁਹਿੰਮਾਂ ’ਚ ਉਨ੍ਹਾਂ ਦੀ ਸਹਾਇਤਾ ਕਰਨ ਵਾਲੇ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ 900 ਤੋਂ ਵੱਧ ਸਰਗਰਮ ਮਿਲੀਸ਼ੀਆ ਨੇ ਮੰਗਲਵਾਰ ਨੂੰ ਇਥੇ ਓਡਿਸ਼ਾ ਪੁਲਸ ਅਤੇ ਸੀਮਾ ਸੁਰੱਖਿਆ ਬਲ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। 467 ਸਰਗਰਮ ਮਿਲੀਸ਼ੀਆ ਪੁਰਸ਼ਾਂ ਸਮੇਤ ਕੁਲ 907 ਲੋਕਾਂ ਨੇ ਆਤਮ-ਸਮਰਪਣ ਕੀਤਾ। ਇਹ ਲੋਕ ਮਾਓਵਾਦੀਆਂ ਦੀਆਂ ਹਿੰਸਕ ਗਤੀਵਿਧੀਆਂ ’ਚ ਮਦਦ ਕਰਦੇ ਸਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਾਮਾਨ ਸਪਲਾਈ ਕਰਨ ਤੋਂ ਇਲਾਵਾ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ਦੇ ਕਤਲ ਕਰਨ ਦੇ ਮਾਮਲਿਆਂ ’ਚ ਸ਼ਾਮਲ ਸਨ।

Add a Comment

Your email address will not be published. Required fields are marked *