ਦੁਨੀਆ ਭਰ ‘ਚ ਚੱਲਿਆ ‘ਅਵਤਾਰ 2’ ਦਾ ਜਾਦੂ, ਜੇਮਸ ਕੈਮਰਨ ਦੀ ਫ਼ਿਲਮ ਨੇ 2 ਦਿਨਾਂ ‘ਚ ਕਮਾਏ 1500 ਕਰੋੜ

ਮੁੰਬਈ : ਹਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਜੇਮਸ ਕੈਮਰਨ ਦੀ ਮੋਸਟ ਅਵੇਟਿਡ ਫ਼ਿਲਮ ‘ਅਵਤਾਰ 2’ ਇਨ੍ਹੀਂ ਦਿਨੀਂ ਸਿਨੇਮਾ ਘਰਾਂ ‘ਚ ਕਾਫ਼ੀ ਧੂਮ ਮਚਾ ਰਹੀ ਹੈ। 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਦਰਸ਼ਕਾਂ ਨੂੰ ‘ਅਵਤਾਰ 2’ ਦਾ ਤੋਹਫ਼ਾ ਮਿਲਿਆ ਹਨ। ਆਲਮ ਇਹ ਹੈ ਕਿ ‘ਅਵਤਾਰ – ਦਿ ਵੇ ਆਫ਼ ਵਾਟਰ’ ਥੀਏਟਰ ‘ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ‘ਅਵਤਾਰ 2’ ਭਾਰਤੀ ਬਾਕਸ ਆਫਿਸ ਦੇ ਨਾਲ-ਨਾਲ ਦੁਨੀਆ ਭਰ ‘ਚ ਵੀ ਚਰਚਾ ‘ਚ ਹੈ। ਆਪਣੀ ਰਿਲੀਜ਼ ਦੇ 2 ਦਿਨਾਂ ‘ਚ ਭਾਰਤੀ ਬਾਕਸ ਆਫਿਸ ‘ਤੇ 80 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ‘ਅਵਤਾਰ 2’ ਨੇ ਵੀ ਦੁਨੀਆ ਭਰ ‘ਚ ਕਾਫ਼ੀ ਕਮਾਈ ਕੀਤੀ ਹੈ। ਦੁਨੀਆ ਭਰ ‘ਚ 2 ਦਿਨਾਂ ਦੇ ਅੰਦਰ ਜੇਮਸ ਕੈਮਰਨ ਦੀ ਫ਼ਿਲਮ ‘ਅਵਤਾਰ – ਦਿ ਵੇ ਆਫ਼ ਵਾਟਰ’ ਨੇ 1500 ਕਰੋੜ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ‘ਅਵਤਾਰ 2’ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ‘ਚ ਵੀ 100 ਕਰੋੜ ਦਾ ਬਾਕਸ ਆਫਿਸ ਕਲੈਕਸ਼ਨ ਕਰ ਲਿਆ ਹੈ।

ਦੱਸ ਦੇਈਏ ਕਿ ‘ਅਵਤਾਰ’ ਦੇ ਨਿਰਮਾਤਾਵਾਂ ਲਈ 13 ਸਾਲ ਦੀ ਤਪੱਸਿਆ ਕਾਰਗਰ ਸਾਬਤ ਹੋਈ ਹੈ। ਅੰਗਰੇਜ਼ੀ ਤੋਂ ਇਲਾਵਾ ‘ਅਵਤਾਰ 2’ ਭਾਰਤ ‘ਚ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ‘ਚ ਸਫ਼ਲਤਾਪੂਰਵਕ ਚੱਲ ਰਹੀ ਹੈ। ‘ਅਵਤਾਰ – ਦਿ ਵੇ ਆਫ਼ ਵਾਟਰ’ ਦੇ ਇਸ ਕਲੈਕਸ਼ਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਆਪਣੇ ਸ਼ੁਰੂਆਤੀ ਵੀਕੈਂਡ ‘ਤੇ ਰਿਕਾਰਡ ਤੋੜ ਕਮਾਈ ਕਰੇਗੀ।

ਦੱਸਣਯੋਗ ਹੈ ਕਿ ਭਾਰਤੀ ਬਾਕਸ ਆਫਿਸ ‘ਤੇ ‘ਅਵਤਾਰ 2’ ਨੇ ਰਿਲੀਜ਼ ਦੇ 2 ਦਿਨਾਂ ‘ਚ ਹੀ ਆਪਣੀ ਛਾਪ ਛੱਡ ਦਿੱਤੀ ਹੈ। ਪਹਿਲੇ ਦਿਨ ‘ਅਵਤਾਰ – ਦਿ ਵੇ ਆਫ਼ ਵਾਟਰ’ ਨੇ 41 ਕਰੋੜ ਦਾ ਕਲੈਕਸ਼ਨ ਕੀਤਾ। ਫ਼ਿਲਮ ਨੇ ਸ਼ਨੀਵਾਰ ਨੂੰ 42 ਤੋਂ 43 ਕਰੋੜ ਦਾ ਕਾਰੋਬਾਰ ਕੀਤਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਿਰਦੇਸ਼ਕ ਜੇਮਸ ਕੈਮਰਨ ਦੀ ਇਹ ਫ਼ਿਲਮ ਓਪਨਿੰਗ ਵੀਕੈਂਡ ‘ਤੇ 120-125 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ।

Add a Comment

Your email address will not be published. Required fields are marked *