ਭਾਰਤੀ ਮੂਲ ਦੇ ਲਿਓ ਵਰਾਡਕਰ ਦੂਜੇ ਵਾਰ ਬਣੇ ਆਇਰਲੈਂਡ ਦੇ ਪ੍ਰਧਾਨ ਮੰਤਰੀ

ਲੰਡਨ : ਆਇਰਲੈਂਡ ‘ਚ ਭਾਰਤੀ ਮੂਲ ਦੇ ਲਿਓ ਵਰਾਡਕਰ ਸ਼ਨੀਵਾਰ ਨੂੰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਆਇਰਲੈਂਡ ਦੀ ਸੰਸਦ ਦੇ ਹੇਠਲੇ ਸਦਨ ਡੇਲ ਦੇ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੇ ਮਾਈਕਲ ਮਾਰਟਿਨ ਦੀ ਥਾਂ ਲੈਣ ਲਈ ਵਰਾਡਕਰ ਦੇ ਨਾਮ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੀ। ਸ਼ਨੀਵਾਰ ਨੂੰ ਹੋਈ ਵੋਟਿੰਗ ‘ਚ ਸਦਨ ਦੇ ਕੁੱਲ 87 ਮੈਂਬਰਾਂ ਨੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ‘ਚ ਉਨ੍ਹਾਂ ਦੀ ਨਾਮਜ਼ਦਗੀ ਦੇ ਪੱਖ ‘ਚ ਵੋਟਿੰਗ ਕੀਤੀ, ਜਦਕਿ 62 ਨੇ ਵਿਰੋਧ ‘ਚ ਵੋਟ ਦਿੱਤਾ।ਵਰਾਡਕਰ ਦੀ ਨਿਯੁਕਤੀ ਦੀ ਪੁਸ਼ਟੀ ਆਇਰਲੈਂਡ ਦੇ ਰਾਜ ਦੇ ਪ੍ਰਧਾਨ ਮਾਈਕਲ ਡੀ ਹਿਗਿੰਸ ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ ਕੀਤੀ ਗਈ ਸੀ।

ਸਾਲ 2020 ‘ਚ ਆਇਰਲੈਂਡ ‘ਚ ਆਮ ਚੋਣਾਂ ਹੋਈਆਂ ਸਨ, ਜਿਸ ਤੋਂ ਬਾਅਦ ਮਾਰਟੀਨ ਆਪਣੀ ਪਾਰਟੀ ‘ਫਿਏਨਾ ਫੇਲ’ ਅਤੇ ਵਰਾਡਕਰ ਦੀ ਪਾਰਟੀ ‘ਫਿਨ ਗੇਲ’ ਵਿਚਾਲੇ ਇਤਿਹਾਸਕ ਸਮਝੌਤੇ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਪੰਜ ਸਾਲ ਦੇ ਕਾਰਜਕਾਲ ਦੇ ਪਹਿਲੇ ਢਾਈ ਸਾਲਾਂ ਲਈ ਮਾਰਟੀਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਰਾਡਕਰ ਉਪ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੀ ਥਾਂ ਲੈਣਗੇ।

61 ਸਾਲਾ ਮਾਰਟੀਨ ਨੇ ਸ਼ਨੀਵਾਰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ। 43 ਸਾਲਾ ਵਰਾਡਕਰ ਇਸ ਤੋਂ ਪਹਿਲਾਂ 2017 ਤੋਂ 2020 ਦਰਮਿਆਨ ਆਇਰਲੈਂਡ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਹ ਦੇਸ਼ ਦੇ ਸਭ ਤੋਂ ਨੌਜਵਾਨ ਅਤੇ ‘ਗੇ’ ਪ੍ਰਧਾਨ ਮੰਤਰੀ ਬਣੇ ਸਨ। ਵਰਾਡਕਰ ਦੀ ਮਾਂ ਆਇਰਲੈਂਡ ਤੋਂ ਹੈ, ਜਦੋਂ ਕਿ ਉਸਦੇ ਪਿਤਾ ਭਾਰਤ ਤੋਂ ਹਨ। ਉਹ ਆਇਰਲੈਂਡ ਦੇ ਪਹਿਲੇ ਗੈਰ ਗੋਰੇ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ। ਲਿਓ ਵਰਾਡਕਰ ਦੇ ਪਿਤਾ ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ ਵਿੱਚ ਕੰਮ ਕਰਦੇ ਸਨ। ਉਹ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਪਿੰਡ ਵਰਦ ਦਾ ਰਹਿਣ ਵਾਲਾ ਸੀ। ਉਸਦਾ ਪਰਿਵਾਰ 1960 ਦੇ ਦਹਾਕੇ ਵਿੱਚ ਆਇਰਲੈਂਡ ਵਿੱਚ ਵਸ ਗਿਆ ਸੀ।

ਆਇਰਿਸ਼ ਰਾਸ਼ਟਰਪਤੀ ਮਾਈਕਲ ਡੀ. ਹਿਗਿੰਸ ਦੁਆਰਾ ਨਵੇਂ ਪ੍ਰਧਾਨ ਮੰਤਰੀ ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਵਰਾਡਕਰ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਦਾ ਐਲਾਨ ਕੀਤਾ। ਕੈਬਨਿਟ ਮੈਂਬਰਾਂ ਦੀ ਸੂਚੀ ਦੇ ਅਨੁਸਾਰ ਸਾਬਕਾ ਆਇਰਿਸ਼ ਪ੍ਰਧਾਨ ਮੰਤਰੀ ਅਤੇ ਫਿਏਨਾ ਫੇਲ ਨੇਤਾ ਮਾਈਕਲ ਮਾਰਨਸ ਨਵੇਂ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਅਤੇ ਰੱਖਿਆ ਮੰਤਰੀ ਹੋਣਗੇ, ਜਦੋਂ ਕਿ ਸਾਬਕਾ ਵਿਦੇਸ਼ ਮਾਮਲਿਆਂ ਅਤੇ ਰੱਖਿਆ ਮੰਤਰੀ ਸਾਈਮਨ ਕੋਵੇਨੀ ਉੱਦਮ, ਵਪਾਰ ਅਤੇ ਰੁਜ਼ਗਾਰ ਮੰਤਰੀ ਹੋਣਗੇ। ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਪਾਸਚਲ ਡੋਨੋਹੋਏ ਜਨਤਕ ਖਰਚ ਅਤੇ ਸੁਧਾਰ ਮੰਤਰੀ ਹੋਣਗੇ ਜਦਕਿ ਸਾਬਕਾ ਜਨਤਕ ਖਰਚ ਅਤੇ ਸੁਧਾਰ ਮੰਤਰੀ ਮਾਈਕਲ ਮੈਕਗ੍ਰਾ ਡੋਨੋਹੋ ਦੀ ਥਾਂ ਨਵੇਂ ਵਿੱਤ ਮੰਤਰੀ ਹੋਣਗੇ।

Add a Comment

Your email address will not be published. Required fields are marked *