Air India ਨੇ ਕੱਢੀ ਇੱਕ ਹਜ਼ਾਰ ਕੈਬਿਨ ਕਰੂ ਦੀ ਭਰਤੀ, ਇਸ ਸ਼ਹਿਰ ‘ਚ ਹੋਵੇਗੀ ਵਾਕ-ਇਨ ਇੰਟਰਵਿਊ

ਨਵੀਂ ਦਿੱਲੀ — ਜੇਕਰ ਤੁਸੀਂ ਏਅਰ ਇੰਡੀਆ ‘ਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਏਅਰ ਇੰਡੀਆ ਦੇ ਟਾਟਾ ਗਰੁੱਪ ‘ਚ ਆਉਣ ਤੋਂ ਬਾਅਦ ਕਰਮਚਾਰੀਆਂ ਦੀ ਵੱਡੀ ਗਿਣਤੀ ਵਿਚ ਭਰਤੀ ਹੋ ਰਹੀ ਹੈ। ਪਹਿਲਾਂ ਵੀ ਏਅਰ ਇੰਡੀਆ ਸੀਨੀਅਰ ਅਫਸਰਾਂ ਤੋਂ ਲੈ ਕੇ ਕੈਬਿਨ ਕਰੂ ਸਮੇਤ ਕਈ ਅਹੁਦਿਆਂ ‘ਤੇ ਕਰਮਚਾਰੀਆਂ ਦੀ ਭਰਤੀ ਕਰ ਚੁੱਕੀ ਹੈ। ਹੁਣ ਨਵੀਂ ਭਰਤੀ ਮਹਿਲਾ ਕੈਬਿਨ ਕਰੂ ਲਈ ਹੈ।

ਇਸ ਵਾਰ ਏਅਰ ਇੰਡੀਆ ਮਹਿਲਾ ਕੈਬਿਨ ਕਰੂ ਦੀ ਭਰਤੀ ਲਈ ਦਿੱਲੀ-ਐਨਸੀਆਰ ਜਾ ਰਹੀ ਹੈ। ਏਅਰਲਾਈਨ ਗੁਰੂਗ੍ਰਾਮ ਵਿੱਚ ਇਹਨਾਂ ਕਰਮਚਾਰੀਆਂ ਦੀ ਭਰਤੀ ਲਈ ਵਾਕ-ਇਨ ਇੰਟਰਵਿਊ ਕਰੇਗੀ। ਇਸਦੀ ਮਿਤੀ 20 ਦਸੰਬਰ 2022 ਹੈ। ਜੇਕਰ ਤੁਸੀਂ ਵੀ ਏਅਰ ਇੰਡੀਆ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਭਰਤੀ ਲਈ ਅਰਜ਼ੀ ਦੇ ਸਕਦੇ ਹੋ।

ਇੱਥੇ ਹੋਵੇਗੀ ਇੰਟਰਵਿਊ 

ਇਸ ਭਰਤੀ ਲਈ ਭਰਤੀ ਪ੍ਰਕਿਰਿਆ ਦੀ ਸੰਭਾਵਿਤ ਆਖਰੀ ਮਿਤੀ 20 ਦਸੰਬਰ 2022 ਹੈ। ਏਅਰਲਾਈਨ ਨੇ ਆਪਣੀ ਵੈੱਬਸਾਈਟ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਏਅਰ ਇੰਡੀਆ ਗੁਰੂਗ੍ਰਾਮ ‘ਚ ਇਹ ਵਾਕ-ਇਨ ਇੰਟਰਵਿਊ ਕਿੱਥੇ ਹੋਵੇਗੀ, ਇਸ ਦਾ ਪਤਾ ਏਅਰਲਾਈਨ ਨੇ ਆਪਣੀ ਵੈੱਬਸਾਈਟ ‘ਤੇ ਦਿੱਤਾ ਹੈ। ਇਹ ਹੋਟਲ ਡਬਲ ਟ੍ਰੀ ਬਾਈ ਹਿਲਟਨ ਗੁਰੂਗ੍ਰਾਮ, ਬਾਣੀ ਸਕੁਏਅਰ, ਸੈਕਟਰ 50, ਗੁਰੂਗ੍ਰਾਮ ਹੈ। ਵਾਕ-ਇਨ ਇੰਟਰਵਿਊ ਦਾ ਸਮਾਂ ਸਵੇਰੇ 8:00 ਵਜੇ ਤੋਂ ਸ਼ਾਮ 7:00 ਵਜੇ ਤੱਕ ਹੈ।

ਕੀ ਹੈ ਕੈਬਿਨ ਕਰੂ ਦਾ ਕੰਮ 

ਕੈਬਿਨ ਕਰੂ ਦਾ ਕੰਮ ਯਾਤਰੀ ਦੇ ਜਹਾਜ਼ ‘ਚ ਸਵਾਰ ਹੋਣ ਤੋਂ ਲੈ ਕੇ ਜਹਾਜ਼ ਤੋਂ ਉਤਰਨ ਤੱਕ ਦੇ ਸਾਰੇ ਪ੍ਰਬੰਧਾਂ ਨੂੰ ਦੇਖਣਾ ਹੁੰਦਾ ਹੈ। ਇਸਦਾ ਮਤਲਬ ਹੈ ਕਿ ਇਹ ਏਅਰ ਹੋਸਟੈਸ/ਕੈਬਿਨ ਕਰੂ ਦੀ ਨੌਕਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਯਾਤਰੀਆਂ ਦੇ ਆਰਾਮ, ਭਲਾਈ ਅਤੇ ਸੁਰੱਖਿਆ ਦੇ ਨਾਲ ਜਹਾਜ਼ ਦੇ ਟੇਕ ਆਫ ਤੋਂ ਪਹਿਲਾਂ ਸਾਰੇ ਐਮਰਜੈਂਸੀ ਪ੍ਰਬੰਧਾਂ ਦੀ ਜਾਂਚ ਕਰੇ। ਕੈਬਿਨ ਕਰੂ ਵਿੱਚ ਏਅਰ ਹੋਸਟੈਸ ਅਤੇ ਫਲਾਈਟ ਸਟੀਵਰਡ ਸ਼ਾਮਲ ਹਨ।

Add a Comment

Your email address will not be published. Required fields are marked *