ਕੋਰੀਆ ਗੋਲਫ ਟੂਰਨਾਮੈਂਟ : ਗਗਨਜੀਤ ਭੁੱਲਰ ਸੰਯੁਕਤ 10ਵੇਂ ਸਥਾਨ ‘ਤੇ

ਜੇਜੂ ਆਈਲੈਂਡ : ਆਖ਼ਰੀ ਪਲਾਂ ਵਿੱਚ ਡਬਲ ਬੋਗੀ ਅਤੇ ਇੱਕ ਬੋਗੀ ਦੇ ਨਾਲ ਗਗਨਜੀਤ ਭੁੱਲਰ ਤੀਜੇ ਦੌਰ ਵਿੱਚ ਨਿਰਾਸ਼ਾਜਨਕ 69 ਦੇ ਸਕੋਰ ਨਾਲ ਅੰਤਰਰਾਸ਼ਟਰੀ ਸੀਰੀਜ਼ ਕੋਰੀਆ ਗੋਲਫ ਟੂਰਨਾਮੈਂਟ ਵਿੱਚ ਸਾਂਝੇ 10ਵੇਂ ਸਥਾਨ  ‘ਤੇ ਚਲ ਰਹੇ ਹਨ। ਤੀਜੇ ਗੇੜ ਵਿੱਚ 15 ਹੋਲ ਤੋਂ ਬਾਅਦ ਭੁੱਲਰ ਦਾ ਕੁੱਲ ਅੰਕ 10 ਅੰਡਰ ਸੀ ਅਤੇ ਉਹ ਇੱਕ ਹਫ਼ਤੇ ਵਿੱਚ ਆਪਣੇ ਦੂਜੇ ਖਿਤਾਬ ਦੀ ਰਾਹ ‘ਤੇ ਸਨ, ਪਰ 16ਵੇਂ ਹੋਲ ‘ਤੇ ਡਬਲ ਬੋਗੀ ਅਤੇ 17ਵੇਂ ਹੋਲ ‘ਤੇ ਇੱਕ ਬੋਗੀ ਨਾਲ ਉਨ੍ਹਾਂ ਦਾ ਕੁਲ ਸਕੋਰ 7 ਅੰਡਰ ਹੈ। ਉਹ ਕੋਰੀਆ ਦੇ ਤੇਈਹੂਨ ਓਕੇ (69) ਤੋਂ ਪੰਜ ਸ਼ਾਟ ਪਿੱਛੇ ਹਨ ਜੋ 12 ਅੰਡਰ ਦੇ ਕੁੱਲ ਸਕੋਰ ਨਾਲ ਚੋਟੀ ‘ਤੇ ਚਲ ਰਿਹਾ ਹੈ।

ਭੁੱਲਰ ਭਾਰਤੀ ਗੋਲਫਰਾਂ ਵਿੱਚੋਂ ਸਿਖਰ ’ਤੇ ਹਨ। ਕੱਲ੍ਹ ਤੱਕ ਸੰਯੁਕਤ ਪੰਜਵੇਂ ਸਥਾਨ ‘ਤੇ ਰਹੇ ਵੀਰ ਅਹਿਲਾਵਤ ਤੀਜੇ ਦੌਰ ‘ਚ ਤਿੰਨ ਓਵਰ 74 ਦੇ ਸਕੋਰ ਨਾਲ ਸੰਯੁਕਤ 42ਵੇਂ ਸਥਾਨ ‘ਤੇ ਆ ਗਏ। ਐਸ. ਐਸ. ਪੀ. ਚੌਰਸੀਆ (73) ਵੀ ਸੰਯੁਕਤ 16ਵੇਂ ਸਥਾਨ ਤੋਂ 49ਵੇਂ ਸਥਾਨ ‘ਤੇ ਖਿਸਕ ਗਏ ਹਨ। ਰਾਸ਼ਿਦ ਖਾਨ (72) ਸੰਯੁਕਤ 48ਵੇਂ ਸਥਾਨ ਤੋਂ ਖਿਸਕ ਕੇ 61ਵੇਂ ਸਥਾਨ ‘ਤੇ ਆ ਗਏ ਹਨ। ਸ਼ਿਵ ਕਪੂਰ (74) ਸੰਯੁਕਤ 71ਵੇਂ ਸਥਾਨ ‘ਤੇ ਹਨ।

Add a Comment

Your email address will not be published. Required fields are marked *