ਰੀਨਾ ਰਾਏ ਨੂੰ ਲੋਕਾਂ ਨੇ ਕੀਤਾ ਬੁਰੀ ਤਰ੍ਹਾਂ ਟਰੋਲ, ਗੰਭੀਰ ਦੋਸ਼ ਲਾਉਂਦਿਆਂ ਕਿਹਾ- ਤੂੰ ਮਾਰਿਆ ਸਿੱਧੂ ਨੂੰ

ਜਲੰਧਰ: ਮਰਹੂਮ ਅਦਾਕਾਰ ਦੀਪ ਸਿੱਧੂ ਦਾ ਨਾਂ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਆ ਗਿਆ ਹੈ। ਦੀਪ ਦੇ ਨਾਲ-ਨਾਲ ਇਸ ਵਾਰ ਉਸ ਦੀ ਗਰਲਫਰੈਂਡ ਰੀਨਾ ਰਾਏ ਵੀ ਸੁਰਖੀਆਂ ‘ਚ ਛਾਈ ਹੋਈ ਹੈ। ਦਰਅਸਲ, ਪਾਕਿਸਤਾਨ ਦੀ ਵਿਵਾਦਤ ਵੈੱਬ ਸੀਰੀਜ਼ ‘ਸੇਵਕ : ਦਿ ਕਨਫੈਸ਼ਨਜ਼’ ‘ਚ ਦੀਪ ਸਿੱਧੂ ਦੀ ਜ਼ਿੰਦਗੀ ਦੀ ਕਹਾਣੀ ਦਿਖਾਈ ਗਈ ਹੈ। ਇਸ ਸੀਰੀਜ਼ ਦੇ ਐਪੀਸੋਡ ‘ਚ ਦੀਪ ਸਿੱਧੂ ਅਤੇ ਰੀਨਾ ਰਾਏ ਦਾ ਪਿਆਰ ਦਿਖਾਇਆ ਗਿਆ ਹੈ। ਇਸ ਸੀਰੀਜ਼ ‘ਚ ਦੀਪ ਦਾ ਕਿਰਦਾਰ ਦੇਖ ਰੀਨਾ ਰਾਏ ਕਾਫ਼ੀ ਭੜਕ ਗਈ ਸੀ ਪਰ ਉਸ ਨੂੰ ‘ਸੇਵਕ’ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ। ਵਿਰੋਧ ਕਰਨ ਤੋਂ ਬਾਅਦ ਰੀਨਾ ਰਾਏ ਖ਼ੁਦ ਬੁਰੀ ਤਰ੍ਹਾਂ ਟਰੋਲ ਹੋ ਗਈ। ਸੀਰੀਜ਼ ਦਾ ਵਿਰੋਧ ਕਰਨ ‘ਤੇ ਰੀਨਾ ਰਾਏ ਨਫ਼ਰਤ ਕਰਨ ਵਾਲਿਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਇਹੀ ਨਹੀਂ ਦੀਪ ਸਿੱਧੂ ਦੇ ਫੈਨਜ਼ ਨੇ ਰੀਨਾ ਰਾਏ ‘ਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਕਈਆਂ ਨੇ ਤਾਂ ਰੀਨਾ ਰਾਏ ਨੂੰ ਦੀਪ ਸਿੱਧੂ ਦੀ ਕਾਤਲ ਦੱਸਿਆ ਹੈ। 

ਦੱਸ ਦਈਏ ਕਿ ‘ਸੇਵਕ : ਦਿ ਕਨਫੈਸ਼ਨਜ਼’ ਸੀਰੀਜ਼ ‘ਚ ਦੀਪ ਸਿੱਧੂ ਦੀ ਮੌਤ ਨੂੰ ਐਕਸੀਡੈਂਟ ਨਹੀਂ ਸਗੋ ਕਤਲ ਦੱਸਿਆ ਹੈ। ਕਈ ਲੋਕਾਂ ਨੇ ਰੀਨਾ ਰਾਏ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਇੱਕ ਸ਼ਖਸ ਨੇ ਲਿਖਿਆ, ”ਤੁਸੀਂ ਦੀਪ ਸਿੱਧੂ ਦੀ ਮੌਤ ਤੋਂ ਬਾਅਦ 15 ਫਰਵਰੀ ਨੂੰ ਹੀ ਪੰਜਾਬ ਛੱਡ ਦਿੱਤਾ ਸੀ? ਕਿਉਂ? ਕਿਉਂ ਤੁਸੀਂ ਦੀਪ ਦੇ ਅੰਤਮ ਸੰਸਕਾਰ ‘ਚ ਸ਼ਾਮਲ ਨਹੀਂ ਹੋਏ? ਕਿਉਂ ਤੁਸੀਂ ਐਕਸੀਡੈਂਟ ਤੋਂ ਪਹਿਲਾਂ ਦੀਆਂ ਘਟਨਾਵਾਂ ‘ਤੇ ਕਿਉਂ ਖੁੱਲ ਕੇ ਨਹੀਂ ਬੋਲੇ? ਪਹਿਲਾਂ ਤਾਂ ਇਸ ਗੱਲ ਦਾ ਜਵਾਬ ਦਿਓ ਕਿ ਜਦੋਂ ਦੀਪ ਐਕਸੀਡੈਂਟ ‘ਚ ਬੁਰੀ ਤਰ੍ਹਾਂ ਜ਼ਖਮੀ ਹੋਇਆ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਇੰਨੇ ਭਿਆਨਕ ਐਕਸੀਡੈਂਟ ‘ਚ ਤੁਹਾਨੂੰ ਇੱਕ ਖਰੋਚ ਵੀ ਨਹੀਂ ਆਈ? ਬਾਹਰ ਲੋਕ ਇਹ ਗੱਲਾਂ ਕਰ ਰਹੇ ਹਨ ਕਿ ਤੁਸੀਂ ਤੇ ਦੀਪ ਟੋਲ ਪਲਾਜ਼ਾ ਦੀ ਸੀ. ਸੀ. ਟੀ. ਵੀ. ਫੁਟੇਜ ‘ਚ ਨਜ਼ਰ ਨਹੀਂ ਆਏ? ਤੁਸੀਂ ਹਾਲੇ ਤੱਕ ਇਸ ਐਕਸੀਡੈਂਟ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ, ਕਿਉਂ? ਜੇ ਦੀਪ ਨਾਲ ਇੰਨਾਂ ਪਿਆਰ ਸੀ ਤਾਂ ਪੁਲਸ ਦੀ ਮਦਦ ਕਿਉਂ ਨਹੀਂ ਕੀਤੀ ਜਾਂਚ ‘ਚ?” ਦੱਸ ਦਈਏ ਕਿ ਇਹ ਦੀਪ ਸਿੱਧੂ ਦੇ ਫੈਨ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮ ਸੀ। 

ਰੀਨਾ ਰਾਏ ਨੇ ਰਿਪਲਾਈ ‘ਚ ਆਖੀ ਇਹ ਗੱਲ
ਰੀਨਾ ਰਾਏ ਨੂੰ ਦੀਪ ਸਿੱਧੂ ਦੇ ਫੈਨ ਦਾ ਇਹ ਕੁਮੈਂਟ ਪਸੰਦ ਨਹੀਂ ਆਇਆ। ਉਸ ਰਿਪਲਾਈ ‘ਚ ਲਿਖਿਆ, ”ਜਿਸ ਸ਼ਖਸ ਨੂੰ ਮੈਂ ਇੰਨਾਂ ਪਿਆਰ ਕਰਦੀ ਸੀ ਅਤੇ ਜਲਦ ਹੀ ਉਸ ਨਾਲ ਵਿਆਹ ਕਰਨ ਜਾ ਰਹੀ ਸੀ। ਮੇਰੇ ਦਿਲ ‘ਤੇ ਇਸ ਘਟਨਾ ਦਾ ਡੂੰਘਾ ਅਸਰ ਹੋਇਆ ਹੈ ਪਰ ਥੋੜਾ ਇੰਤਜ਼ਾਰ ਕਰੋ ਕਿਉਂਕਿ ਜਲਦ ਹੀ ਮੈਂ ਦੀਪ ਸਿੱਧੂ ਤੇ ਉਸ ਐਕਸੀਡੈਂਟ ਬਾਰੇ ਗੱਲ ਕਰਾਂਗੀ।”

Add a Comment

Your email address will not be published. Required fields are marked *