ਮੋਦੀ ਬਾਰੇ ਵਿਵਾਦਤ ਟਿੱਪਣੀ ਕਰਨ ਵਾਲਾ ਕਾਂਗਰਸ ਆਗੂ ਗ੍ਰਿਫ਼ਤਾਰ

ਭੁਪਾਲ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਵਿਵਾਦਤ ਟਿੱਪਣੀ ਕਰਨ ਵਾਲੇ ਕਾਂਗਰਸ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਰਾਜਾ ਪਟੇਰੀਆ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਟੇਰੀਆ ਨੇ ਕਿਹਾ ਸੀ ਕਿ, ‘ਜੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਮੋਦੀ ਨੂੰ ਖ਼ਤਮ ਲਈ ਤਿਆਰ ਰਹੋ।’ ਇਸੇ ਦੌਰਾਨ ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲ ਨਾਥ ਨੇ ਪਟੇਰੀਆ ਦੀ ਟਿੱਪਣੀ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਹੈ ਤਾਂ ਉਹ ਇਸ ਦੀ ਆਲੋਚਨਾ ਕਰਦੇ ਹਨ, ਪਾਰਟੀ ਦਾ ਅਹਿੰਸਾ ਵਿਚ ਅਟੁੱਟ ਭਰੋਸਾ ਹੈ। ਪਟੇਰੀਆ ਨੂੰ ਪੁਲੀਸ ਨੇ ਉਸ ਦੀ ਦਮੋਹ ਜ਼ਿਲ੍ਹੇ ’ਚ ਸਥਿਤ ਰਿਹਾਇਸ਼ ਤੋਂ ਹਿਰਾਸਤ ਵਿਚ ਲਿਆ। ਹਟਾ ਸਬ ਡਿਵੀਜ਼ਨ ਦੀ ਪੁਲੀਸ ਅੱਜ ਸਵੇਰੇ ਕਰੀਬ 5.30 ਵਜੇ ਪਟੇਰੀਆ ਦੇ ਘਰ ਗਈ ਤੇ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲੀਸ ਉਨ੍ਹਾਂ ਨੂੰ ਸਵੇਰੇ ਸੱਤ ਵਜੇ ਪੰਨਾ ਜ਼ਿਲ੍ਹੇ ਦੇ ਪਵਈ ਲੈ ਗਈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਪਟੇਰੀਆ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਟੇਰੀਆ ਦੀ ਸੋਮਵਾਰ ਸਵੇਰੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਸੀ। ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਮੋਦੀ ਨੂੰ ਖ਼ਤਮ ਕਰਨ ਲਈ ਤਿਆਰ ਰਹੋ, ਖ਼ਤਮ ਕਰਨ ਦਾ ਮਤਲਬ ਉਨ੍ਹਾਂ ਨੂੰ ਹਰਾਉਣ ਲਈ…ਮੋਦੀ ਚੋਣ ਪ੍ਰਕਿਰਿਆ ਖ਼ਤਮ ਕਰ ਦੇਵੇਗਾ।’ ਪਟੇਰੀਆ ਨੇ ਮੋਦੀ ’ਤੇ ਲੋਕਾਂ ਵਿਚ ਵੰਡ ਪਾਉਣ ਤੇ ਦਲਿਤ-ਆਦਿਵਾਸੀ ਵਿਰੋਧੀ ਹੋਣ ਦਾ ਦੋਸ਼ ਵੀ ਲਾਇਆ ਸੀ। –

Add a Comment

Your email address will not be published. Required fields are marked *